ਪੰਜਾਬ

punjab

ETV Bharat / sitara

ਦਿਲਜੀਤ ਦੋਸਾਂਝ 'ਤੇ ਨੀਰੂ ਬਾਜਵਾ ਨੇ ਤਿਆਰ ਕੀਤਾ " ਦੇਸੀ ਮੈਟ ਗਾਲਾ 2019" , ਦੇਖੋ ਵੀਡੀਓ - Met gala

ਗਾਇਕ ਦਲਜੀਤ ਦੁਸਾਂਝ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ " ਮੈਟ ਗਾਲਾ " ਫੈਸ਼ਨ ਸ਼ੋਅ ਦੀ ਥੀਮ ਉੱਤੇ ਇੱਕ ਵੀਡੀਓ ਤਿਆਰ ਕੀਤਾ ਹੈ। ਜਿਸ ਨੂੰ ਕਿ " ਦੇਸੀ ਮੈਟ ਗਾਲਾ " ਦਾ ਨਾਂਅ ਦਿੱਤਾ ਗਿਆ ਹੈ। ਦਲਜੀਤ ਵੱਲੋਂ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਸ਼ੇਅਰ ਕਰਦੇ ਹੀ ਵਾਈਰਲ ਹੋ ਗਈ ਹੈ।

" ਦੇਸੀ ਮੈਟ ਗਾਲਾ 2019" , ਦੇਖੋ ਵੀਡੀਓ

By

Published : May 9, 2019, 6:06 AM IST

ਹੈਦਰਾਬਾਦ : ਅਭਿਨੇਤਾ ਅਤੇ ਗਾਇਕ ਦਲਜੀਤ ਦੁਸਾਂਝ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਨਿਊਯਾਰਕ ਵਿਖੇ ਹੋ ਰਹੇ " ਮੈਟ ਗਾਲਾ 2019 " ਦੀ ਥੀਮ ਉੱਤੇ ਇੱਕ ਨਵਾਂ ਵੀਡੀਓ ਤਿਆਰ ਕੀਤਾ ਹੈ ਜਿਸ ਨੂੰ ਕਿ " ਦੇਸੀ ਮੈਟ ਗਾਲਾ " ਦਾ ਨਾਂਅ ਦਿੱਤਾ ਗਿਆ ਹੈ।

ਵੀਡੀਓ ਵਿੱਚ ਦੋਸਾਂਝ ਦਿਲਜੀਤ ਦੋਸਾਂਝ ਨੇ ਨਿਊਯਾਰਕ ਵਿੱਚ ਹੋਏ ਇਸ ਇਵੇਂਟ ਮੇਟ ਗਾਲਾ ਦਾ ਦੇਸੀ ਵਰਜਨ ਪੇਸ਼ ਕੀਤਾ ਹੈ। ਇਸ ਵਿੱਚ ਦੋਵੇਂ ਅਦਾਕਾਰ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ। ਦਲਜੀਤ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਪਰ ਫੈਨਜ਼ ਨੇ ਇਹ ਵੀਡੀਓ ਬੇਹਦ ਪਸੰਦ ਕੀਤਾ ਹੈ ਅਤੇ ਇਸ ਉੱਤੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਵੀ ਕਮੈਂਟ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ABOUT THE AUTHOR

...view details