ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਫ਼ਿਲਮ ਜਗਤ ਵਿੱਚ ਆਪਣਾ ਨਾਂਅ ਚਮਕਾ ਲਿਆ ਹੈ। ਦਿਲਜੀਤ ਨੇ ਆਪਣੀ ਕਾਮੇਡੀ ਨਾਲ ਪਹਿਲਾ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਰਾਜ ਕੀਤਾ ਤੇ ਹੁਣ ਉਹ ਆਪਣੀ ਅਦਾਕਾਰੀ ਦਾ ਜਲਵਾ ਬਾਲੀਵੁੱਡ ਵਿੱਚ ਬਖ਼ੂਬੀ ਦਿਖਾ ਰਹੇ ਹਨ।
ਹੋਰ ਪੜ੍ਹੋ: ਬਾਲੀਵੁੱਡ ਫ਼ਿਲਮ 'ਜਵਾਨੀ ਜਾਨੇਮਨ' ਦੀ ਰਿਲੀਜ਼ ਤਰੀਕ ਵਿੱਚ ਇੱਕ ਵਾਰ ਫਿਰ ਤੋਂ ਆਈ ਤਬਦੀਲੀ
ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿਲਜੀਤ ਹੁਣ ਆਪਣੀ ਨਵੀਂ ਬਾਲੀਵੁੱਡ ਫ਼ਿਲਮ 'ਸੂਰਜ ਪੇ ਮੰਗਲ ਭਾਰੀ' ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਦਿਲਜੀਤ ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਨਜ਼ਰ ਆਉਣਗੇ।
ਹੋਰ ਪੜ੍ਹੋ: 66th National Film Awards 2019: ਵਿੱਕੀ ਦੀ ਫ਼ਿਲਮ ਉੜੀ: ਦ ਸਰਜੀਕਲ ਸਟ੍ਰਾਈਕ ਨੇ ਜਿੱਤੇ ਸਭ ਤੋਂ ਜ਼ਿਆਦਾ ਐਵਾਰਡ
ਇਹ ਫ਼ਿਲਮ ਇੱਕ ਕਾਮੇਡੀ ਡਰਾਮਾ ਹੋਵੇਗੀ, ਜੋ 1990 ਦੇ ਦਹਾਕੇ ਨੂੰ ਦਰਸਾਵੇਗੀ, ਜਿਸ ਸਮੇਂ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ ਸਨ। ਇਸ ਫ਼ਿਲਮ ਵਿੱਚ ਫ਼ਿਲਮ 'ਦੰਗਲ' ਦੀ ਅਦਾਕਾਰਾ ਫ਼ਾਤਿਮਾ ਸਨਾ ਸ਼ੇਖ ਵੀ ਨਜ਼ਰ ਆਵੇਗੀ।
ਦਿਲਜੀਤ ਆਪਣੀ ਨਵੀਂ ਰਿਲੀਜ਼ ਹੋਣ ਵਾਲੀ ਫ਼ਿਲਮ 'ਗੁੱਡ ਨਿਊਜ਼' ਦੀ ਪ੍ਰੋਮੋਸ਼ਨ ਵਿੱਚ ਬਿਅਸਤ ਹਨ। ਇਸ ਫ਼ਿਲਮ ਵਿੱਚ ਦਿਲਜੀਤ ਨਾਲ ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ। ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।