ਮੁੰਬਈ: ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਅਕਸਰ ਆਪਣੇ ਨੱਟ ਖੱਟ ਵਿਵਹਾਰ ਕਰਕੇ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਸ਼ਰਾਰਤੀ ਅੰਦਾਜ਼ ਵਿੱਚ ਹਾਲੀਵੁੱਡ ਅਦਾਕਾਰਾ Gal Gadot ਦੀ ਪੋਸਟ ਉੱਤੇ ਇੱਕ ਅਜਿਹੀ ਟਿੱਪਣੀ ਕੀਤੀ ਜਿਸ ਨੂੰ ਪੜ੍ਹ ਸਾਰਿਆਂ ਦੇ ਮੰਹੂ 'ਤੇ ਹਾਸਾ ਆ ਜਾਵੇਗਾ।
ਹੋਰ ਪੜ੍ਹੋ: ਫੈਸ਼ਨ ਸ਼ੋਅ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੀ ਕ੍ਰਿਸ਼ਮਾ ਕਪੂਰ
ਦਰਅਸਲ Gal Gadot ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖਾਣਾ ਬਣਾਉਂਦਿਆਂ ਦੀ ਪੋਸਟ ਸ਼ੇਅਰ ਕੀਤੀ ,ਜਿਸ ਦੇ ਥੱਲ੍ਹੇ ਦਿਲਜੀਤ ਕੰਮੈਂਟ ਕਰਦਿਆਂ ਲਿਖਿਆ,'ਅੱਛਾ ਗੱਲ ਸੁਣ ਗੋਭੀ ਵਾਲੇ ਪਰਾਠੇ ਬਣਾ ਲੀ... ਦਹੀਂ ਮੈਂ ਫੜ੍ਹ ਲੈ ਆਉਂਗਾ।'
ਹੋਰ ਪੜ੍ਹੋ: ਦਿੱਲੀ ਦੇ ਹਵਾ ਪ੍ਰਦੂਸ਼ਣ 'ਤੇ ਹਾਲੀਵੁੱਡ ਅਦਾਕਾਰ ਲਿਓਨਾਰਡੋ ਡੀਕੈਪ੍ਰੀਓ ਨੇ ਜਤਾਈ ਚਿੰਤਾ
ਦਿਲਜੀਤ ਦੇ ਇਸ ਕੰਮੈਂਟ ਨੂੰ ਤਕਰੀਬਨ 4390 ਯੂਜ਼ਰਾ ਨੇ ਲਾਈਕ ਕੀਤਾ ਹੈ। ਜੇ ਦਿਲਜੀਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਨਵੀਂ ਫ਼ਿਲਮ ਗੁੱਡ ਨਿਊਜ਼ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।