ਮੁੰਬਈ: ਬਾਲੀਵੁੱਡ ਅਦਾਕਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਾ ਸਾਰੇ ਹੀ ਇੰਤਜ਼ਾਰ ਕਰ ਰਹੇ ਸਨ ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ, ਚਾਹੇ ਉਹ ਬਾਲੀਵੁੱਡ ਸਟਾਰ ਹੋਣ ਜਾਂ ਪਾਲੀਵੁੱਡ ਸਟਾਰ।
ਦਿਲਜੀਤ ਨੇ ਕੀਤੀ 'ਮਿਸ਼ਨ ਮੰਗਲ' ਦੀ ਤਾਰੀਫ਼ - diljit dosanjh
'ਮਿਸ਼ਨ ਮੰਗਲ' ਫਿਲਮ ਦੇ ਟ੍ਰੇਲਰ ਦੀ ਪਾਲੀਵੁੱਡ ਸਟਾਰ ਵੱਲੋਂ ਕੀਤੀ ਗਈ ਪ੍ਰਸ਼ੰਸ਼ਾ। ਦਿਲਜੀਤ ਨੇ ਟਵੀਟ ਕਰਕੇ ਅਕਸ਼ੈ ਨੂੰ ਦਿੱਤੀ ਵਧਾਈ।
ਫ਼ੋਟੋ
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਨਾਂਅ ਕਮਾਉਣ ਵਾਲੇ ਦਿਲਜੀਤ ਦੋਸਾਂਝ ਨੇ ਟਵੀਟ ਕਰਦਿਆਂ 'ਮਿਸ਼ਨ ਮੰਗਲ' ਦੀ ਪ੍ਰਸ਼ੰਸਾ ਕੀਤੀ ਤੇ ਕਿਹਾ, "ਸ਼ਾਨਦਾਰ ਟ੍ਰੇਲਰ.. ਇਹ ਬਹੁਤ ਪ੍ਰੇਰਣਾਦਾਇਕ ਫ਼ਿਲਮ ਸਾਬਿਤ ਹੋਵੇਗੀ।" ਇਸ 'ਤੇ ਅਕਸ਼ੈ ਨੇ ਰੀਟਵੀਟ ਕਰਦਿਆਂ ਦਿਲਜੀਤ ਦਾ ਧੰਨਵਾਦ ਕੀਤਾ।
ਦੱਸ ਦਈਏ ਕਿ ਇਹ ਫ਼ਿਲਮ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ ਜਿਸ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀਆਂ ਨਾਲ ਮੰਗਲ 'ਤੇ ਜਾਣ ਦੇ ਸੁਪਨੇ ਨੂੰ ਪੂਰਾ ਕਰਦੇ ਹਨ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੈ।