ਦਿਲਜੀਤ ਅਤੇ ਸੰਨੀ ਲਿਓਨ ਇੱਕਠੇ ਆਉਣਗੇ 'ਅਰਜੁਨ ਪਟਿਆਲਾ' 'ਚ ਨਜ਼ਰ - arjun patiala
ਫ਼ਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ 'ਚ ਦਿਲਜੀਤ ਅਤੇ ਸੰਨੀ ਲਿਓਨ ਦਾ ਡਾਂਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
![ਦਿਲਜੀਤ ਅਤੇ ਸੰਨੀ ਲਿਓਨ ਇੱਕਠੇ ਆਉਣਗੇ 'ਅਰਜੁਨ ਪਟਿਆਲਾ' 'ਚ ਨਜ਼ਰ](https://etvbharatimages.akamaized.net/etvbharat/prod-images/768-512-3614337-thumbnail-3x2-sunny.jpg)
ਮੁੰਬਈ : ਬਾਲੀਵੁੱਡ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਅਰਜੁਨ ਪਟਿਆਲਾ ਦਾ ਟਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ। ਟਰੇਲਰ ਕਾਮੇਡੀ ਦੇ ਨਾਲ ਭਰਪੂਰ ਹੈ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ 'ਚ ਦਿਲਜੀਤ ਤੋਂ ਇਲਾਵਾ ਕ੍ਰਿਤੀ ਸਨੈਨ ਅਤੇ ਵਰੁਣ ਸ਼ਰਮਾ ਲੀਡ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਫ਼ਿਲਮ 'ਚ ਅਦਾਕਾਰਾ ਸੰਨੀ ਲਿਓਨ ਦਾ ਆਈਟਮ ਸੌਂਗ ਵੀ ਹੈ। ਰਿਲੀਜ਼ ਹੋਏ ਇਸ ਟਰੇਲਰ 'ਚ ਸੰਨੀ ਦੀ ਝਲਕ ਵੇਖਣ ਨੂੰ ਮਿਲਦੀ ਹੈ। ਇਸ ਝਲਕ 'ਚ ਦਿਲਜੀਤ ਸੰਨੀ ਨਾਲ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੰਨੀ ਨੇ ਕਿਸੇ ਫ਼ਿਲਮ 'ਚ ਆਈਟਮ ਸੌਂਗ ਕੀਤਾ ਹੋਵੇ। ਇਸ ਤੋਂ ਪਹਿਲਾਂ ਸੰਨੀ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਆਈਟਮ ਸੌਂਗ ਕੀਤੇ ਹੋਏ ਹਨ। ਇਸ ਤੋਂ ਇਲਾਵਾ ਦੱਸ ਦਈਏ ਕਿ ਇਸ ਫ਼ਿਲਮ ਰਾਹੀਂ ਦਿਲਜੀਤ ਅਤੇ ਸੰਨੀ ਲਿਓਨ ਪਹਿਲੀ ਵਾਰ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਉਣਗੇ।