ਮੁੰਬਈ : ਦਿੱਗਜ਼ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਐਤਵਾਰ ਸਵੇਰੇ ਸਾਹ ਲੈਣ 'ਚ ਮੁਸ਼ਕਲ ਕਾਰਨ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਦੱਸਿਆ ਕਿ ਦਿਲੀਪ ਕੁਮਾਰ ਨੂੰ ਸਵੇਰੇ ਕਰੀਬ 8:30 ਵਜੇ ਉਪਨਗਰ ਖ਼ਾਰ ਸਥਿਤ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਿਲੀਪ ਕੁਮਾਰ ਦਾ ਹਾਲ ਜਾਨਣ ਲਈ ਪੁੱਜੇ ਸ਼ਰਦ ਪਵਾਰ ਬਾਨੋ ਨੇ ਦੱਸਿਆ ਕਿ ਅੱਜ ਸਵੇਰੇ ਦਿਲੀਪ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਸੀ। ਫਿਲਹਾਲ ਉਹ ਖ਼ਾਰ ਦੇ ਨਾਨ-ਕੋਵਿਡ ਹਿੰਦੂਜਾ ਹਸਪਤਾਲ ਵਿੱਚ ਦਾਖਲ ਹਨ ਤੇ ਉਨ੍ਹਾਂ ਦੀ ਜਾਂਚ ਜਾਰੀ ਹੈ। ਅਤੇ ਉਸਦੀ ਜਾਂਚ ਚੱਲ ਰਹੀ ਹੈ।
ਕੁਮਾਰ ਦੇ ਅਧਿਕਾਰਕ ਟਿੱਵਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਜਾਣਾਕਰੀ ਮੁਤਾਬ, ਅਦਾਕਾਰ ਨੂੰ ਨਿਯਮਤ ਡਾਕਟਰੀ ਜਾਂਚ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਟਵੀਟ ਵਿੱਚ ਕਿਹਾ ਗਿਆ ਹੈ, "ਦਿਲੀਪ ਸਾਹਬ ਨੂੰ ਨਿਯਮਤ ਜਾਂਚ ਲਈ ਪੀਡੀ ਹਿੰਦੂਜਾ ਹਸਪਤਾਲ 'ਚ ਸਾਹ ਲੈਣ ਦੀ ਦਿੱਕਤ ਦੇ ਚਲਦੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਅਜੇ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਡਾ. ਨਿਤਿਨ ਗੋਖਲੇ ਦੀ ਅਗੁਵਾਈ ਵਾਲੀ ਸਿਹਤ ਕਰਮਚਾਰੀਆਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਕਿਰਪਾ ਕਰਕੇ ਦਿਲੀਪ ਸਾਹਿਬ ਲਈ ਦੁਆਵਾਂ ਕਰੋ ਤੇ ਸੁਰੱਖਿਅਤ ਰਹੋ । "
ਖ਼ਬਰਾਂ ਮੁਤਾਬਕ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਿਲੀਪ ਕੁਮਾਰ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ। ਸੋਸ਼ਲ ਮੀਡੀਆ 'ਤੇ ਸ਼ਰਦ ਪਵਾਰ ਦੀ ਹਸਪਤਾਲ ਬਾਹਰ ਆਉਂਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸ਼ਰਦ ਪਵਾਰ ਨੇ ਦਿਲੀਪ ਕੁਮਾਰ ਦੇ ਜਲਦ ਸਿਹਤ ਨੂੰ ਲੈ ਕੇ ਇੱਕ ਟਵੀਟ ਸਾਂਝਾ ਕੀਤਾ ਹੈ ਤੇ ਜਲਦ ਹੀ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ।