ਪੰਜਾਬ

punjab

ETV Bharat / sitara

ਜਨਮ ਦਿਨ ਵਿਸ਼ੇਸ਼: ਲੋਕਾਂ ਦੇ ਦਿਲਾਂ 'ਤੇ ਹਾਲੇ ਵੀ ਛਾਈ ਹੋਈ ਹੈ ਦਿਲੀਪ ਕੁਮਾਰ ਦੀ ਅਦਾਕਾਰੀ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁੁਮਾਰ ਆਪਣਾ 97ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਹਿੰਦੀ ਸਿਨੇਮਾਂ ਨੂੰ ਕਈ ਹਿੱਟ ਫ਼ਿਲਮਾ ਦਿੱਤੀਆਂ। ਆਓ ਜਾਣਦਿਆਂ ਉਨ੍ਹਾਂ ਦੀਆਂ ਕੁਝ ਅਜਿਹੀਆਂ ਕੁਝ ਖ਼ਾਸ ਫ਼ਿਲਮਾ ਜੋ ਹਾਲੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।

DILIP KUMAR BIRTHDAY SPECIAL
ਫ਼ੋਟੋ

By

Published : Dec 11, 2019, 1:07 PM IST

ਮੁੰਬਈ: ਦਿਲੀਪ ਕੁਮਾਰ 11 ਦਸੰਬਰ ਨੂੰ ਆਪਣਾ 97 ਵਾਂ ਜਨਮਦਿਨ ਮਨਾ ਰਹੇ ਹਨ। ਦਿਲੀਪ ਕੁਮਾਰ ਦਾ ਅਸਲ ਨਾਂਅ ਯੂਸਫ ਖ਼ਾਨ ਹੈ। ਦਿਲੀਪ ਕੁਮਾਰ ਦਾ ਜਨਮ ਪੇਸ਼ਾਵਰ(ਪਾਕਿਸਤਾਨ) ਵਿੱਚ ਹੋਇਆ ਸੀ। ਦਿਲੀਪ ਕੁਮਾਰ ਨੇ 60 ਅਤੇ 70 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਹ ਦੇਵਦਾਸ, ਮੁਗਲ-ਏ-ਆਜ਼ਮ, ਗੰਗਾ ਜਮੁਨਾ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਨਜ਼ਰ ਆਏ ਸਨ। ਦਿਲੀਪ ਕੁਮਾਰ ਦੇ ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਤੁਹਾਨੂੰ ਕੁਝ ਉਨ੍ਹਾਂ ਦੀਆਂ ਖ਼ਾਸ ਫ਼ਿਲਮਾਂ ਬਾਰੇ ਦੱਸਦੇ ਹਾਂ।


ਮੁਗਲ-ਏ-ਆਜ਼ਮ:

60 ਦੇ ਦਹਾਕੇ ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸੀ ਹੋਈ ਹੈ। ਚਾਹੇ ਇਸ ਫ਼ਿਲਮ ਵਿੱਚ ਸਲੀਮ ਦੇ ਰੂਪ ਵਿੱਚ ਦਿਲੀਪ ਕੁਮਾਰ ਦਾ ਕਿਰਦਾਰ ਹੋਵੇ ਜਾਂ ਮਧੂਬਾਲਾ ਦਾ ਨਾਦੀਰਾ ਦੇ ਕਿਰਦਾਰ 'ਚ। ਫ਼ਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

ਮੁਗਲ-ਏ-ਆਜ਼ਮ

ਦੇਵਦਾਸ:

1955 ਦੀ ਫ਼ਿਲਮ ਦੇਵਦਾਸ ਸ਼ਾਰਦ ਚੰਦਰ ਚੱਟੋਪਾਧਿਆ ਦੇ ਨਾਵਲ 'ਤੇ ਅਧਾਰਿਤ ਸੀ। ਇਸ ਫ਼ਿਲਮ ਵਿੱਚ ਦਿਲੀਪ ਕੁਮਾਰ ਦੇ ਨਾਲ ਵੈਜਯੰਤੀਮਾਲਾ ਨਜ਼ਰ ਆਈ ਸੀ। ਦੇਵਦਾਸ ਨੇ ਬਾਕਸ ਆਫਿਸ 'ਤੇ 10.6 ਕਰੋੜ ਦਾ ਕਾਰੋਬਾਰ ਕੀਤਾ ਸੀ।

ਦੇਵਦਾਸ

ਗੰਗਾ ਜਮੁਨਾ:
ਗੰਗਾ ਜਮੁਨਾ ਵਿੱਚ ਦਿਲੀਪ ਕੁਮਾਰ, ਵੈਜਯੰਤੀਮਾਲਾ ਦੇ ਨਾਲ ਦਿਲੀਪ ਕੁਮਾਰ ਦੇ ਭਰਾ ਨਸੀਰ ਖ਼ਾਨ ਵੀ ਨਜ਼ਰ ਆਏ ਸਨ। 1961 ਵਿੱਚ ਆਈ ਇਸ ਫ਼ਿਲਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ।

ਗੰਗਾ ਜਮੁਨਾ

ਕ੍ਰਾਂਤੀ:
1981 ਵਿੱਚ ਰਿਲੀਜ਼ ਹੋਈ ਫ਼ਿਲਮ ਕ੍ਰਾਂਤੀ ਵਿੱਚ ਦਿਲੀਪ ਕੁਮਾਰ ਦੇ ਨਾਲ ਮਨੋਜ ਕੁਮਾਰ, ਸ਼ਸ਼ੀ ਕਪੂਰ, ਹੇਮਾ ਮਾਲਿਨੀ, ਪਰਵੀਨ ਬੌਬੀ, ਸ਼ਤਰੂਘਨ ਸਿਨ੍ਹਾ ਵੀ ਅਹਿਮ ਭੂਮਿਕਾਂ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਵਿੱਚ ਆਜ਼ਾਦੀ ਦੀ ਲੜਾਈ ਦਿਖਾਈ ਗਈ ਸੀ।

ਕ੍ਰਾਂਤੀ

ਸੌਦਾਗਰ:
ਦਿਲੀਪ ਕੁਮਾਰ ਅਤੇ ਰਾਜ ਕੁਮਾਰ ਦੀ ਫ਼ਿਲਮ ਸੌਦਾਗਰ 1991 ਵਿੱਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਦੋ ਦੋਸਤਾਂ 'ਤੇ ਅਧਾਰਿਤ ਸੀ, ਜੋ ਬਾਅਦ ਵਿੱਚ ਦੁਸ਼ਮਣ ਬਣ ਜਾਂਦੇ ਸਨ।

ਸੌਦਾਗਰ

ABOUT THE AUTHOR

...view details