ਨਵੀਂ ਦਿੱਲੀ: ਡੇਂਗੂ ਨਾਲ ਪੀੜਤ ਅਦਾਕਾਰ ਧਰਮਿੰਦਰ ਨੇ ਸ਼ੁੱਕਰਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। 83 ਸਾਲਾ ਅਭਿਨੇਤਾ ਨੂੰ ਪਿਛਲੇ ਹਫ਼ਤੇ ਖਾਰ ਉਪਨਗਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ,' ਦੋਸਤੋ, ਲਖਨਊ ਚਲਾ ਗਿਆ ਸੀ। ਅਚਾਨਕ, ਡੇਂਗੂ ਨਾਂਅ ਦੀ ਬਿਮਾਰੀ ਨੇ ਆ ਘੇਰਿਆ... ਹੁਣ ਥੋੜਾ ਆਰਾਮ ਹੈ।' ਉਨ੍ਹਾਂ ਅੱਗੇ ਕਿਹਾ, "ਮੈਂ ਤੁਹਾਡੇ ਸਾਰੇ ਪਿਆਰੇ ਮਿੱਤਰਾਂ ਦੀਆਂ ਦੁਆਵਾਂ ਨਾਲ ਚੰਗਾ ਹੋ ਗਿਆ ਹਾਂ।"
ਦੱਸਣਯੋਗ ਹੈ ਕਿ ਅਦਾਕਾਰ ਧਰਮਿੰਦਰ ਪਿਛਲੇ ਦਿਨੀਂ ਡੇਂਗੂ ਤੋਂ ਪੀੜਤ ਸੀ। ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਭਿਨੇਤਾ ਨੂੰ ਪਿਛਲੇ ਹਫਤੇ ਖਾਰ ਉਪਨਗਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 3 ਦਿਨਾਂ ਦੇ ਇਲਾਜ਼ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਕਾਫ਼ੀ ਫਰਕ ਹੈ। ਹੁਣ ਖਬਰਾਂ ਹਨ ਕਿ ਧਰਮਿੰਦਰ ਆਪਣੇ ਪਰਿਵਾਰ ਨਾਲ ਘਰ ਚਲੇ ਗਏ ਹਨ।