ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੇ ਫਾਰਮਹਾਊਸ 'ਤੇ ਫੁਰਸਤ ਵਿੱਚ ਪਸ਼ੂਆਂ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਨੂੰ ਅਕਸਰ ਹੀ ਆਪਣੇ ਫਾਰਮ ਹਾਊਸ ਉੱਤੇ ਪਸ਼ੂਆਂ ਨਾਲ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਧਰਮਿੰਦਰ ਗੱਡੀ ਉੱਤੇ ਸਵਾਰ ਹਨ ਤੇ ਉਹ ਗਾਵਾਂ ਮੱਝਾਂ ਨੂੰ ਚਰਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤਰ੍ਹਾਂ ਨਾਲ ਗਾਵਾਂ ਮੱਝਾਂ ਨੂੰ ਚਰਾਉਣ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਉਨ੍ਹਾਂ ਦੇ ਫ਼ੈਨਸ ਵੱਲੋਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਹੈ ਕਿ ,'ਦੋਸਤੋ, ਪਿਆਰ ਹੀ ਪਿਆਰ ਮਿਲਦਾ ਹੈ, ਇਹਨਾਂ ਬੇ-ਜੁਬਾਨ ਸਾਥਿਆਂ ਤੋਂ ... ਚੰਗਾ ਘਾਹ ਇੱਕ ਦਾਵਤ ਹੈ ... ਜਿੱਥੇ ਵੀ ਮੈਨੂੰ ਦਿਖ ਜਾਂਦਾ ਹੈ , ਮੈਂ ਆਪਣੇ ਇਨ੍ਹਾਂ ਸਾਥੀਆਂ ਨੂੰ ਨਾਲ ਲੈ ਜਾਂਦਾ ਹਾਂ ... "ਇਸ ਤਰ੍ਹਾਂ ਵੀਡੀਓ ਵਿੱਚ, ਧਰਮਿੰਦਰ ਦਾ ਇਨ੍ਹਾਂ ਪਸ਼ੂਆਂ ਲਈ ਪਿਆਰ ਸਪੱਸ਼ਟ ਦੇਖਿਆ ਜਾ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਘਾਹ ਖਾਦੇ ਹੋਏ ਦੇਖ ਰਹੇ ਹਨ।
ਦੱਸ ਦਈਏ ਕਿ ਧਰਮਿੰਦਰ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਦੇ ਫਾਰਮ ਹਾਊਸ ਉੱਤੇ ਹੀ ਬਤੀਤ ਹੁੰਦਾ ਹੈ। 84 ਸਾਲਾ ਧਰਮਿੰਦਰ ਖਾਸ ਮੌਕਿਆਂ 'ਤੇ ਮੁੰਬਈ ਜਾਂਦੇ ਹਨ ਅਤੇ ਫਿਰ ਆਪਣੇ ਫਾਰਮ ਹਾਊਸ ਪਰਤ ਆਉਦੇ ਹਨ। ਧਰਮਿੰਦਰ ਨੇ ਤਾਲਾਬੰਦੀ ਦਾ ਪੂਰਾ ਸਮਾਂ ਆਪਣੇ ਫਾਰਮ ਹਾਊਸ 'ਚ ਹੀ ਬਿਤਾਇਆ ਹੈ।