ਪੰਜਾਬ

punjab

ETV Bharat / sitara

ਧਰਮਿੰਦਰ ਦੇ ਢਾਬੇ ਉੱਤੇ ਪਿਆ ਛਾਪਾ - ਹੀ ਮੈਨ ਢਾਬਾ

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ 14 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਦੇ ਜੀਟੀ ਰੋਡ 'ਤੇ ਢਾਬਾ ਖੋਲ੍ਹਿਆ ਸੀ, ਜਿਸ ਨੂੰ ਹੁਣ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਨਗਰ ਨਿਗਮ ਨੇ ਟੈਕਸ ਸਬੰਧੀ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ।

dharmendra in trouble for his he man restaurant
ਫ਼ੋਟੋ

By

Published : Mar 11, 2020, 3:11 AM IST

Updated : Mar 11, 2020, 1:16 PM IST

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਹੀ-ਮੈਨ ਧਰਮਿੰਦਰ ਨੇ 14 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਦੇ ਜੀਟੀ ਰੋਡ 'ਤੇ ਢਾਬਾ ਖੋਲ੍ਹਿਆ ਸੀ, ਜਿਸ ਨੂੰ ਹੁਣ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਨਗਰ ਨਿਗਮ ਨੇ ਟੈਕਸ ਸਬੰਧੀ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਧਰਮਿੰਦਰ ਦਾ ਉਸ ਪ੍ਰਾਪਰਟੀ ਉੱਤੇ ਮਾਲਕਾਣਾ ਅਧਿਕਾਰ ਹੈ, ਪਰ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਜਦ ਨਿਗਮ ਕਰਮਚਾਰੀ ਢਾਬੇ ਨੂੰ ਸੀਲ ਕਰਨ ਲਈ ਪਹੁੰਚੇ ਤਾਂ ਮੌਜੂਦ ਸਟਾਫ ਨਾਲ ਉਨ੍ਹਾਂ ਦੀ ਝੜਪ ਵੀ ਹੋ ਹੋਈ। ਧਰਮਿੰਦਰ ਨੇ ਆਪਣੇ ਫੈਨਸ ਨੂੰ ਖ਼ੁਦ ਇਸ ਢਾਬੇ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਇਸ ਬਾਰੇ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਇਸ ਢਾਬੇ ਦੀ ਕਮਾਈ ਦਾ ਹਿੱਸਾ ਇੱਕ ਐਨਜੀਓ ਨੂੰ ਦਿੱਤਾ ਜਾਵੇਗਾ, ਜੋ ਅਨਾਥ ਬੱਚਿਆਂ ਦੀ ਪੜ੍ਹਾਈ ਤੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਲਈ ਕੰਮ ਕਰਦਾ ਹੈ।

Last Updated : Mar 11, 2020, 1:16 PM IST

ABOUT THE AUTHOR

...view details