ਬਾਲੀਵੁੱਡੇ ਦੇ 'ਹੀ-ਮੈਨ' ਨੇ ਵਿਖਾਈ ਵੀਡੀਓ ਰਾਹੀਂ ਮਾਂ ਦੀ ਮਮਤਾ
ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਫ਼ਾਰਮ ਹਾਊਸ ਦੀ ਵੀਡੀਓ ਪਾਉਣ ਵਾਲੇ ਧਰਮਿੰਦਰ ਦਿਓਲ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਮਾਂ ਦੀ ਮਮਤਾ ਨੂੰ ਵਿਖਾਇਆ ਹੈ।
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਅੱਜ-ਕੱਲ੍ਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫ਼ਾਰਮ ਹਾਊਸ ਦੇ ਵਿੱਚ ਬਤੀਤ ਕਰਦੇ ਹਨ। ਧਰਮਿੰਦਰ ਕਦੀ ਖੇਤਾਂ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਹਨ ਅਤੇ ਕਦੀ ਸੋਸ਼ਲ ਮੀਡੀਆ 'ਤੇ ਆਪਣਾ ਵਕਤ ਬਤੀਤ ਕਰਦੇ ਹੋ ਵਿਖਾਈ ਦਿੰਦੇ ਹਨ। ਆਏ ਦਿਨ ਉਹ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਕਰਦੇ ਹਨ। ਉਹ ਆਪਣੇ ਫ਼ੈਨਜ਼ ਨੂੰ ਆਪਣੀ ਜ਼ਿੰਦਗੀ ਦੇ ਰੂਬਰੂ ਕਰਵਾਉਂਦੇ ਹਨ।
ਹਾਲ ਹੀ ਦੇ ਵਿੱਚ ਧਰਮਿੰਦਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ।ਇਸ ਵੀਡੀਓ ਦੇ ਵਿੱਚ ਉਹ ਆਪਣੀ ਗਾਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਗਾਂ ਆਪਣੇ ਨਵਜੰਮੇ ਬੱਚੇ ਕੋਲ ਉਨ੍ਹਾਂ ਨੂੰ ਜਾਣ ਨਹੀਂ ਦੇ ਰਹੀ। ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ।