ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡਿਆ ਉੱਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਸੰਸਦ ਭਵਨ ਦੇ ਬਾਹਰ ਝਾੜੂ ਲਗਾਇਆ ਸੀ। ਇਸੇ 'ਤੇ ਚਲਦਿਆਂ ਟਵਿੱਟਰ 'ਤੇ ਇੱਕ ਯੁਜ਼ਰ ਨੇ ਧਰਮਿੰਦਰ ਨੂੰ ਪੁੱਛਿਆ ਕਿ ਹੇਮਾ ਮਾਲਿਨੀ ਆਪਣੀ ਨਿਜੀ ਜੀਵਨ ਵਿੱਚ ਵੀ ਇਸ ਤਰਾਂ ਝਾੜੂ ਲਗਾਉਂਦੀ ਹੈ ਤੇ ਜਿਸ 'ਤੇ ਧਰਮਿੰਦਰ ਨੇ ਵੀ ਟਵੀਟ ਕਰਦਿਆਂ ਕਿਹਾ ਕਿ "ਹਾਂ ਸਿਰਫ ਫ਼ਿਲਮਾਂ 'ਚ, ਮੈਨੂੰ ਵੀ ਅਨਾੜੀ ਲੱਗ ਰਹੀ ਹੈ,ਪਰ ਬਚਪਨ ਵਿੱਚ 'ਚ ਮੈਂ ਆਪਣੀ ਮਾਂ ਨਾਲ ਹਮੇਸ਼ਾ ਹੱਥ ਵਟਾਇਆ ਕਰਦਾ ਸੀ। ਮੈਂ ਝਾੜੂ ਵਿੱਚ ਮਾਹਿਰ ਸੀ। ਮੈਨੂੰ ਸਫਾਈ ਬਹੁਤ ਪਸੰਦ ਹੈ"।
ਧਰਮਿੰਦਰ ਨੇ ਹੇਮਾ ਦਾ ਉਡਾਇਆ ਮਜ਼ਾਕ, ਫ਼ਿਰ ਮੰਗੀ ਮਾਫ਼ੀ - tweet troll on dharminder
ਧਰਮਿੰਦਰ ਦੇ ਮਜ਼ਾਕ 'ਤੇ ਬਣਿਆ ਟ੍ਰੋਲ। ਮੰਗਣੀ ਪਈ ਆਪਣੀ ਹੀ ਪਤਨੀ ਤੋਂ ਮਾਫ਼ੀ। ਫੈੱਨ ਨਾਲ ਮਜ਼ਾਕ ਪਇਆ ਘਰੇ ਹੀ ਮਹਿੰਗਾ।
ਫ਼ੋਟੋ
ਦਰਅਸਲ ਸੋਸ਼ਲ ਮੀਡਿਆ 'ਤੇ ਕੋਈ ਵੀ ਚੀਜ਼ ਵਾਇਰਲ ਹੋਣ ਨੂੰ ਟਾਈਮ ਨਹੀਂ ਲਗਦਾ ਹੈ। ਇਹ ਟਵੀਟ ਵੀ ਕੁਝ ਹੀ ਘੰਟਿਆਂ 'ਚ ਵਾਇਰਲ ਹੋ ਗਿਆ। ਇਹ ਪੋਸਟ ਵਾਇਰਲ ਹੋਣ 'ਤੇ ਧਰਮਿੰਦਰ ਨੇ ਦੂਸਰਾ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਇੱਕ ਪੁਰਾਣੀ ਫੋ਼ਟੋ ਪੋਸਟ ਕਰਦੇ ਹੋਏ ਲਿਖਿਆ, "ਕੁਛ ਭੀ ਕਹਿ ਬੈਠਾ ਹੂੰ, ਕੁਛ ਭੀ ਕਲ ਭਾਵਨਾ ਕੋ, ਕੁਛ ਭੀ ਸਮਝ ਬੈਠੇ ਹੈਂ 'ਯਾਰ ਲੋਕ, ਟਵੀਟ ਬਾਦਸ਼ਾਹ, ਕੁਝ ਭੀ ਕੀਆ, ਬਾਤ ਝਾੜੂ ਕੀ ਭੀ ਕੀ ,ਤੌਬਾ ਤੌਬਾ, ਕਭੀ ਨਾਂ ਕਰੂੰਗਾ। ਹਮਕਾ ਮਾਫ਼ੀ ਦੇਈ ਦੋ.......।"