ਮੁੰਬਈ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫ਼ਿਲਮ 'ਸਾਂਡ ਕੀ ਆਂਖ' ਦੀ ਸਪੈਸ਼ਲ ਸ੍ਰਕੀਨਿੰਗ 'ਤੇ ਗਏ। ਅਰਵਿੰਦ ਕੇਜਰੀਵਾਲ ਨੇ ਇਹ ਫ਼ਿਲਮ ਪਰਿਵਾਰ ਅਤੇ ਫ਼ਿਲਮ ਦੀ ਸਟਾਰਕਾਸਟ ਦੇ ਨਾਲ ਵੇਖੀ। ਫ਼ਿਲਮ ਦੇ ਕਿਰਦਾਰ ਅਤੇ ਕਹਾਣੀ ਦੀ ਸ਼ਲਾਘਾ ਕਰਦੇ ਹੋਏ ਕੇਜਰੀਵਾਲ ਨੇ ਫ਼ਿਲਮ ਦਾ ਰੀਵਿਊ ਦਿੱਤਾ ਹੈ।
ਹੋਰ ਪੜ੍ਹੋ: ਮਨੋਰੰਜਨ ਅਤੇ ਖੇਡ ਜਗਤ ਦੇ ਇਹ ਸਿਤਾਰੇ ਚੋਣਾਂ 'ਚ ਅਜ਼ਮਾ ਰਹੇ ਕਿਸਮਤ
ਕੇਜਰੀਵਾਲ ਨੇ ਫ਼ਿਲਮ ਵੇਖਣ ਤੋਂ ਬਾਅਦ ਟਵੀਟ ਕੀਤਾ, "ਬੀਤੀ ਸ਼ਾਮ ਮੈਂ ਪਰਿਵਾਰ ਦੇ ਨਾਲ ਫ਼ਿਲਮ ਸਾਂਡ ਕੀ ਆਂਖ ਵੇਖੀ। ਚੰਦਰੋ ਅਤੇ ਪ੍ਰਕਾਸ਼ੋ ਤੋਮਰ ਦੀ ਇਹ ਕਹਾਣੀ ਪ੍ਰੇਰਣਾਤਮਕ ਹੈ। ਤਾਪਸੀ ਅਤੇ ਭੂਮੀ ਨੂੰ ਮੁਬਾਰਕਾਂ।"
ਜ਼ਿਕਰਯੋਗ ਹੈ ਕਿ ਫ਼ਿਲਮ ਸਾਂਡ ਕੀ ਆਂਖ 25 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਬਤੌਰ ਡਾਇਲੋਗ ਰਾਇਟਰ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ।