ਪੰਜਾਬ

punjab

ETV Bharat / sitara

'ਹਰਿਆਣਾ ਰੋਡਵੇਜ਼' 'ਚ ਕੰਡਕਟਰੀ ਕਰਦੀ ਨਜ਼ਰ ਆ ਰਹੀ ਦੇਸੀ ਛੋਰੀ ਦੀਪਤੀ ਸਾਧਵਾਨੀ - deepti sadhwani news

ਨਵਾਂ ਗਾਣਾ 'ਹਰਿਆਣਾ ਰੋਡਵੇਜ਼' 'ਚ ਮਾਡਲਿੰਗ ਕਰਨ ਵਾਲੀ ਦੀਪਤੀ ਸਾਧਵਾਨੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਦੀਪਤੀ ਨੇ ਦੱਸਿਆ ਕਿ ਬਹੁਤ ਜਲਦ ਉਨ੍ਹਾਂ ਦਾ ਇੱਕ ਗਾਣਾ ਮਿੱਕੇ ਅਤੇ ਮੀਤ ਬ੍ਰਦਰਸ ਨਾਲ ਆ ਰਿਹਾ ਹੈ। ਇਸ ਤੋਂ ਇਲਾਵਾ 2 ਫ਼ਿਲਮਾਂ ਰਿਲੀਜ਼ ਹੋਣਗੀਆਂ ਤੇ ਕਈ ਮਿਊਜ਼ਿਕ ਟ੍ਰੈਕਸ ਦੇ ਵਿੱਚੋਂ ਨਜ਼ਰ ਆਉਣਗੇ।

ਦੀਪਤੀ ਸਾਧਵਾਨੀ
ਦੀਪਤੀ ਸਾਧਵਾਨੀ

By

Published : Jul 31, 2020, 12:28 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ 'ਚ ਤਣਾਅ ਦਾ ਮਾਹੌਲ ਹੈ, ਅਜਿਹੇ 'ਚ ਗਾਇਕ ਬਾਦਸ਼ਾਹ ਆਪਣਾ ਨਵਾਂ ਗਾਣਾ 'ਹਰਿਆਣਾ ਰੋਡਵੇਜ਼' ਲੈ ਕੇ ਦਰਸ਼ਕਾਂ ਵਿਚਾਲੇ ਆਏ ਹਨ। ਇਸ ਗਾਣੇ 'ਚ ਅਦਾਕਾਰ ਦੀਪਤੀ ਸਾਧਵਾਨੀ ਆਪਣੀ ਅਦਾਵਾਂ ਦਾ ਜਲਵਾ ਬਿਖੇਰਦੀ ਹੋਈ ਵਿਖਾਈ ਦੇ ਰਹੀ ਹੈ। ਅਦਾਕਾਰ ਦੀਪਤੀ ਸਾਧਵਾਨੀ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ।

'ਹਰਿਆਣਾ ਰੋਡਵੇਜ਼'

ਇਸ ਮੌਕੇ ਅਦਾਕਾਰਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਅਦਾਕਾਰੀ ਕਰ ਰਹੀ ਹੈ ਤੇ ਉਨ੍ਹਾਂ ਕਈ ਗਾਣਿਆਂ 'ਚ ਮਾਡਲਿੰਗ ਵੀ ਕੀਤੀ ਹੈ। ਦੀਪਤੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀਆਂ 2 ਫ਼ਿਲਮਾਂ ਤੇ ਕਈ ਹੋਰ ਗਾਣੇ ਆ ਰਹੇ ਹਨ।

ਹਰਿਆਣਾ ਰੋਡਵੇਜ਼ ਗਾਣੇ ਬਾਰੇ ਦੱਸਦੇ ਹੋਏ ਦੀਪਤੀ ਨੇ ਕਿਹਾ ਕਿ ਇਸ ਗਾਣੇ 'ਚ ਉਨ੍ਹਾਂ ਫੈਜ਼ਲਪੁਰੀਆ ਅਤੇ ਬਾਦਸ਼ਾਹ ਦੇ ਨਾਲ ਕੰਮ ਕੀਤਾ ਹੈ। ਇਸ ਗਾਣੇ ਵਿੱਚ ਹਰਿਆਣਾ ਦੇ ਕਲਚਰ ਨੂੰ ਵਿਖਾਇਆ ਗਿਆ ਹੈ। ਦੀਪਤੀ ਨੇ ਦੱਸਿਆ ਕਿ ਸਾਰੇ ਗਾਣੇ ਦੀ ਸ਼ੂਟਿੰਗ ਪੰਚਕੂਲਾ ਤੇ ਮੋਹਾਲੀ 'ਚ ਹੋਈ ਹੈ ਤੇ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਕੰਮ ਕਰਕੇ ਕਾਫ਼ੀ ਮਜ਼ਾ ਆਇਆ।

'ਹਰਿਆਣਾ ਰੋਡਵੇਜ਼'

ਉਨ੍ਹਾਂ ਦੱਸਿਆ ਕਿ ਸ਼ੂਟ ਦੌਰਾਨ ਸਰਕਾਰ ਵੱਲੋਂ ਜਾਰੀ ਸਾਰੀ ਹਿਦਾਇਤਾਂ ਦਾ ਪੂਰਾ ਪਾਲਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਸਕ, ਸੈਨੇਟਾਈਜ਼ਰ ਜਾ ਇਸਤੇਮਾਲ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਦੀਪਤੀ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਕੰਮ ਕਰਨਾ, ਉਨ੍ਹਾਂ ਦਾ ਵੱਖਰਾ ਅਨੁਭਵ ਸੀ। ਉੱਮੀਦ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਦਰਸ਼ਕ ਉਨ੍ਹਾਂ ਦੀ ਇਸ ਮਿਹਨਤ ਨੂੰ ਬੂਰ ਪਾਉਣਗੇ ਅਤੇ ਲੋਕ ਉਨ੍ਹਾਂ ਦਾ ਨਵਾਂ ਗਾਣਾ 'ਹਰਿਆਣਾ ਰੋਡਵੇਜ਼' ਪਸੰਦ ਕਰਨਗੇ।

ਆਪਣੇ ਆਉਣ ਵਾਲੇ ਪ੍ਰਾਜੈਕਟ ਬਾਰੇ ਗੱਲ ਕਰਦੇ ਹੋਏ ਦੀਪਤੀ ਨੇ ਦੱਸਿਆ ਕਿ ਬਹੁਤ ਜਲਦ ਉਨ੍ਹਾਂ ਦਾ ਇੱਕ ਗਾਣਾ ਮਿੱਕੇ ਅਤੇ ਮੀਤ ਬ੍ਰਦਰਸ ਨਾਲ ਆ ਰਿਹਾ ਹੈ। ਇਸ ਤੋਂ ਇਲਾਵਾ 2 ਫ਼ਿਲਮਾਂ ਰਿਲੀਜ਼ ਹੋਣਗੀਆਂ ਤੇ ਕਈ ਮਿਊਜ਼ਿਕ ਟ੍ਰੈਕਸ ਦੇ ਵਿੱਚੋਂ ਨਜ਼ਰ ਆਉਣਗੇ।

ABOUT THE AUTHOR

...view details