ਪੰਜਾਬ

punjab

ETV Bharat / sitara

ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਰਣਵੀਰ ਤਿਆਰ - deepika ranveer wedding anniversary

ਬਾਜੀਰਾਓ ਤੇ ਮਸਤਾਨੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ 14 ਨਵੰਬਰ ਨੂੰ ਮਨਾਉਣਗੇ। ਦੱਸ ਦੇਈਏ ਕਿ ਰਣਵੀਰ ਸਿੰਘ ਨੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਦੀਪਿਕਾ ਪਾਦੁਕੋਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਰਣਵੀਰ ਫੇਸਪੈਕ ਲਗਾਈ ਬੈਠੇ ਹਨ।

ਫ਼ੋਟੋ

By

Published : Nov 13, 2019, 3:23 PM IST

ਮੁੰਬਈ: ਬਾਲੀਵੁੱਡ ਦੇ ਬਾਜੀਰਾਓ ਮਸਤਾਨੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ 14 ਨਵੰਬਰ ਨੂੰ ਮਨਾਉਣਗੇ ਅਤੇ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਦੀਪਿਕਾ ਪਾਦੁਕੋਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਰਣਵੀਰ ਫੇਸਪੈਕ ਲਗਾਈ ਬੈਠੇ ਹਨ। ਇਸ ਤਸਵੀਰ ਨਾਲ ਦੀਪਿਕਾ ਨੇ ਲਿਖਿਆ, "ਰਣਵੀਰ ਸਿੰਘ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਦੀ ਤਿਆਰੀ ਵਿੱਚ।"

ਫ਼ੋਟੋ

ਹੋਰ ਪੜ੍ਹੋ: ਅਕਸ਼ੈ ਨੇ ਅਜੇ ਦੇਵਗਨ ਨੂੰ ਬਾਲੀਵੁੱਡ ਵਿੱਚ 30 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਮੀਡੀਆ ਰਿਪੋਰਟਾਂ ਅਨੁਸਾਰ, ਰਣਵੀਰ ਤੇ ਦੀਪਿਕਾ ਤਿੰਨ ਦਿਨਾਂ ਦੇ ਟੂਰ ਲਈ ਸਾਊਥ ਜਾ ਰਹੇ ਹਨ, ਜਿੱਥੇ ਉਹ ਪਹਿਲਾ ਬਾਲਾ ਮੰਦਰ ਜਾਣਗੇ ਤੇ ਫਿਰ ਪਦਮਾਵਤੀ ਮੰਦਰ ਜਾਣਗੇ। ਉਸ ਤੋਂ ਬਾਅਦ ਉਹ ਅੰਮ੍ਰਿਤਸਰ ਜਾ ਸ੍ਰੀ ਹਰਮੰਦਿਰ ਸਾਹਿਬ ਮੱਥਾ ਟੇਕਣਗੇ। ਇਹ ਟ੍ਰਿੱਪ 15 ਨਵੰਬਰ ਨੂੰ ਖ਼ਤਮ ਹੋ ਜਾਵੇਗਾ।

ਹੋਰ ਪੜ੍ਹੋ: ਅਜੇ ਦੇਵਗਨ ਕਰ ਰਹੇ ਹਨ ਰਾਮਸੇ ਬ੍ਰਦਰਸ ਦੀ ਫ਼ਿਲਮ ਨੂੰ ਪ੍ਰੋਡਿਊਸ

ਦੀਪਿਕਾ ਅਤੇ ਰਣਵੀਰ ਨੇ ਪਿਛਲੇ ਸਾਲ 14 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ ਜਾ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਛੇ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਫਿਰ ਇਸ ਉਮਰ-ਭਰ ਦੇ ਰਿਸ਼ਤੇ ਵਿੱਚ ਬੰਨ੍ਹ ਗਏ। ਰਣਵੀਰ ਅਤੇ ਦੀਪਿਕਾ ਸਭ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਰਾਮਲੀਲਾ' ਦੇ ਸੈੱਟਾਂ 'ਤੇ ਮਿਲੇ ਸੀ।

For All Latest Updates

TAGGED:

ABOUT THE AUTHOR

...view details