ਮੁੰਬਈ: ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਤਿਰੂਪਤੀ ਦੇ ਤਿਰੂਮਲਾ ਮਦਿੰਰ ਜਾ ਕੇ ਮੱਥਾ ਟੇਕਿਆ। ਦੀਪਿਕ ਤੇ ਰਣਵੀਰ ਟ੍ਰੇਡਿਸ਼ਨਲ ਲੁੱਕ ਵਿੱਚ ਨਜ਼ਰ ਆ ਰਹੇ ਹਨ। ਦੀਪਿਕਾ ਲਾਲ ਸਾੜੀ ਵਿੱਚ ਕਾਫ਼ੀ ਸੁੰਦਰ ਲੱਗ ਰਹੀ ਸੀ ਤੇ ਦੂਜੇ ਪਾਸੇ ਰਣਵੀਰ ਵੀ ਗੋਲਡਨ ਕੁੜਤੇ 'ਚ ਨਜ਼ਰ ਆਏ।
ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਰਣਵੀਰ ਤੇ ਦੀਪਿਕਾ ਪੁੱਜੇ ਤਿਰੂਮਲਾ ਮਦਿੰਰ - wedding anniversary of ranveer deepika
ਬਾਲੀਵੁੱਡ ਦੇ ਅਦਾਕਾਰ ਦੀਪਿਕਾ ਤੇ ਰਣਵੀਰ ਦੇ ਵਿਆਹ ਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ। ਇਸ ਮੌਕੇ ਉਨ੍ਹਾਂ ਨੇ ਤਿਰੂਪਤੀ ਦੇ ਤਿਰੂਮਲਾ ਮਦਿੰਰ ਜਾ ਕੇ ਮੱਥਾ ਟੇਕਿਆ। ਦੀਪਿਕ ਤੇ ਰਣਵੀਰ ਟ੍ਰੇਡਿਸ਼ਨਲ ਲੁੱਕ ਵਿੱਚ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਰਣਵੀਰ ਤਿਆਰ
ਇਸ ਤੋਂ ਬਾਅਦ ਉਹ ਪਦਮਾਵਤੀ ਮੰਦਰ ਤੇ ਫਿਰ ਸ੍ਰੀ ਹਰਮਿੰਦਰ ਸਾਹਿਬ ਜਾ ਕੇ ਆਪਣੀ ਜ਼ਿੰਦਗੀ ਦੇ ਇਸ ਪਿਆਰ ਭਰੇ ਸਫ਼ਰ ਲਈ ਕਾਮਨਾ ਕਰਨਗੇ। ਦੀਪਿਕਾ ਅਤੇ ਰਣਵੀਰ ਨੇ ਪਿਛਲੇ ਸਾਲ 14 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ ਜਾ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਛੇ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਫਿਰ ਇਸ ਉਮਰ-ਭਰ ਦੇ ਰਿਸ਼ਤੇ ਵਿੱਚ ਬੰਨ੍ਹ ਗਏ। ਰਣਵੀਰ ਅਤੇ ਦੀਪਿਕਾ ਸਭ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਰਾਮਲੀਲਾ' ਦੇ ਸੈੱਟ 'ਤੇ ਮਿਲੇ ਸੀ। ਵਰਕ ਫ੍ਰੰਟ ਦੀ ਜੇ ਗੱਲ਼ ਕਰੀਏ ਤਾਂ ਰਣਵੀਰ ਤੇ ਦੀਪਿਕਾ ਫ਼ਿਲਮ '83' ਵਿੱਚ ਇੱਕਠੇ ਨਜ਼ਰ ਆਉਣਗੇ, ਜੋ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।