ਮੁੰਬਈ: ਰਣਵੀਰ ਸਿੰਘ ਅਤੇ ਦੀਪਿਕ ਪਾਦੂਕੋਣ ਦੇ ਵਿਆਹ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਕਪਲ ਨੇ ਪਿਛਲੇ ਸਾਲ ਇਟਲੀ ਵਿੱਚ ਵਿਆਹ ਕੀਤਾ ਸੀ। ਵਿਆਹ ਦੇ ਇੱਕ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ, ਰਣਵੀਰ-ਦੀਪਿਕਾ ਨੇ ਪਹਿਲਾਂ ਰੱਬ ਤੋਂ ਆਸ਼ੀਰਵਾਦ ਲੈਣ ਦੀ ਯੋਜਨਾ ਬਣਾਈ। ਇਸ ਦੌਰਾਨ ਇਹ ਜੋੜਾ ਵੀਰਵਾਰ ਨੂੰ ਤਿਰੂਮਾਲਾ ਮੰਦਰ ਪਹੁੰਚਿਆ। ਇਸ ਤੋਂ ਬਾਅਦ ਇਹ ਜੋੜਾ ਹਰਿਮੰਦਰ ਸਾਹਿਬ ਵਿੱਚ ਪੁੱਜਾ ਹੈ। ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਹੋਰ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਰਣਵੀਰ ਤੇ ਦੀਪਿਕਾ ਪੁੱਜੇ ਤਿਰੂਮਲਾ ਮਦਿੰਰ
ਇਸ ਖ਼ਾਸ ਦਿਨ 'ਤੇ ਅਦਾਕਾਰਾ ਨੇ ਇੱਕ ਪੰਜਾਬੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਦੀਪਿਕਾ ਮਹਿਰੂਨ ਰੰਗ ਦੇ ਪਟਿਆਲਾ ਸੂਟ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ 'ਤੇ ਉਹ ਬਿਲਕੁਲ ਨਵੀਂ ਲਾੜੀ ਦੇ ਰੂਪ 'ਚ ਦਿਖਾਈ ਦੇ ਰਹੀ ਹੈ, ਜਦਕਿ ਰਣਵੀਰ ਸਿੰਘ ਨੇ ਮੈਚਿੰਗ ਕੁੜਤਾ ਪਜਾਮਾ ਵੀ ਪਇਆ ਹੋਇਆਂ ਸੀ। ਫ਼ੋਟੋ ਵਿੱਚ ਇਹ ਦੋਵੇਂ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।
ਹੋਰ ਪੜ੍ਹੋ: KBC 11 'ਚ ਪਹੁੰਚੀ ਤਾਪਸੀ ਦੀ ਟਿੱਪਣੀ
ਦੱਸ ਦਈਏ ਕਿ ਇਸ ਜੋੜੀ ਨੇ ਪਿਛਲੇ ਸਾਲ ਇਟਲੀ ਦੇ ਲੇਕ ਕੋਮੋ ਵਿੱਚ ਸ਼ਾਨਦਾਰ ਵਿਆਹ ਕੀਤਾ ਸੀ। ਇਸ ਜੋੜੀ ਨੇ 2 ਰਿਵਾਜਾਂ ਵਿੱਚ ਵਿਆਹ ਕੀਤਾ। 15 ਨਵੰਬਰ ਨੂੰ ਦੀਪ-ਵੀਰ ਦਾ ਵਿਆਹ ਰਵਾਇਤੀ ਸਿੰਧੀ ਰੀਤੀ ਰਿਵਾਜਾਂ ਨਾਲ ਹੋਇਆ ਸੀ। ਉਨ੍ਹਾਂ ਨੇ ਛੇ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਫਿਰ ਇਸ ਉਮਰ-ਭਰ ਦੇ ਰਿਸ਼ਤੇ ਵਿੱਚ ਬੰਨ੍ਹ ਗਏ। ਰਣਵੀਰ ਅਤੇ ਦੀਪਿਕਾ ਸਭ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਰਾਮਲੀਲਾ' ਦੇ ਸੈੱਟ 'ਤੇ ਮਿਲੇ ਸੀ। ਵਰਕ ਫ੍ਰੰਟ ਦੀ ਜੇ ਗੱਲ਼ ਕਰੀਏ ਤਾਂ ਰਣਵੀਰ ਤੇ ਦੀਪਿਕਾ ਫ਼ਿਲਮ '83' ਵਿੱਚ ਇੱਕਠੇ ਨਜ਼ਰ ਆਉਣਗੇ, ਜੋ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।