ਮੁੰਬਈ: ਫ਼ਿਲਮ 'ਛਪਾਕ' ਦੇ ਪ੍ਰਮੋਸ਼ਨ 'ਚ ਰੁੱਜੀ ਹੋਈ ਦੀਪਿਕਾ ਹਿੰਦੀ ਸਿਨੇਮਾ ਦੀ ਤਰੱਕੀ ਲਈ ਦਰਸ਼ਕਾਂ ਨੂੰ ਉਸ ਦਾ ਕਾਰਨ ਮੰਨਦੀ ਹੈ। ਤੇਜ਼ਾਬੀ ਹਮਲਾ ਪੀੜਤ ਦਾ ਕਿਰਦਾਰ ਅਦਾ ਕਰ ਰਹੀ ਦੀਪਿਕਾ ਇਹ ਮੰਨਦੀ ਹੈ ਕਿ ਦਰਸ਼ਕ ਹੁਣ ਔਰਤਾਂ ਦੇ ਕਿਰਦਾਰਾਂ ਨੂੰ ਮੁੱਖ ਰੱਖਦਿਆਂ ਫ਼ਿਲਮਾਂ ਨੂੰ ਤਰਜ਼ੀਹ ਦਿੰਦੇ ਹਨ। ਇੱਕ ਨਿੱਜੀ ਇੰਟਰਵਿਊ 'ਚ ਜਦੋਂ ਦੀਪਿਕਾ ਤੋਂ ਫ਼ਿਲਮ 'ਪੰਗਾ' ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਬਹੁਤ ਖੁਸ਼ ਹੋਈ।
ਦੀਪਿਕਾ ਨੇ ਕੀਤੀ ਕੰਗਨਾ ਦੀ ਤਾਰੀਫ਼ - film chapppak updates
10 ਜਨਵਰੀ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ 'ਛਪਾਕ' ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਫ਼ਿਲਮ ਦੇ ਪ੍ਰਮੋਸ਼ਨ 'ਚ ਇੱਕ ਇੰਟਰਵਿਊ 'ਚ ਦੀਪਿਕਾ ਨੂੰ ਫ਼ਿਲਮ ਪੰਗਾ ਬਾਰੇ ਸਵਾਲ ਕੀਤਾ ਗਿਆ।
ਫ਼ਿਲਮ ਪੰਗਾ ਬਾਰੇ ਸਵਾਲ ਪੁੱਛੇ ਜਾਣ 'ਤੇ ਦੀਪਿਕਾ ਨੇ ਕਿਹਾ ਕਿ ਮੈਂ ਆਪਣੇ ਨਾਲ ਦੇ ਕਲਾਕਾਰਾਂ ਦੇ ਫ਼ਿਲਮ ਟ੍ਰੇਲਰ ਖ਼ੂਬ ਵੇਖਦੀ ਹਾਂ ਅਤੇ ਸਮਾਂ ਮਿਲਣ 'ਤੇ ਬਤੌਰ ਦਰਸ਼ਕ ਫ਼ਿਲਮ ਵੇਖਣ ਵੀ ਜਾਂਦੀ ਹਾਂ। ਫ਼ਿਲਮ ਪੰਗਾ ਦੇ ਟ੍ਰੇਲਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਟ੍ਰੇਲਰ ਨੂੰ ਵੇਖ ਕੇ ਲਗਦਾ ਹੈ ਕਿ ਫ਼ਿਲਮ ਬਹੁਤ ਚੰਗੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਦੀਪਿਕਾ ਨੇ ਕੰਗਨਾ ਦੀ ਸ਼ਲਾਘਾ ਕੀਤੀ ਹੋਵੇ ਇਸ ਤੋਂ ਪਹਿਲਾਂ ਉਸ ਨੇ ਫ਼ਿਲਮ 'ਕਵੀਨ' ਦੇ ਕੰਮ ਨੂੰ ਵੇਖ ਕੇ ਉਸ ਦੀ ਤਾਰੀਫ਼ ਕੀਤੀ ਸੀ ਪਰ ਇਸ ਦੇ ਉਲਟ ਕੰਗਨਾ ਦੀ ਭੈਣ ਰੰਗੋਲੀ ਜ਼ਿਆਦਰ ਬਾਕੀ ਕਲਾਕਾਰਾਂ ਦੇ ਕੰਮ ਨੂੰ ਨਿੰਦ ਦੀ ਰਹਿੰਦੀ ਹੈ।