ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਜੋੜੇ ਦੇ ਤੌਰ 'ਤੇ ਜਾਣੇ ਜਾਂਦੇ ਰਣਵੀਰ ਸਿੰਘ ਅਤੇ ਦੀਪਿਕਾ ਹਰ ਵੇਲੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਦੇ ਚਲਦਿਆਂ ਅੱਜ-ਕੱਲ੍ਹ ਚਰਚਾ ਇਹ ਹੋ ਰਹੀ ਹੈ ਕਿ ਦੀਪਿਕਾ ਮਾਂ ਬਣਨ ਵਾਲੀ ਹੈ ?
ਦਰਅਸਲ ਰਣਵੀਰ ਇੰਸਟਾਗ੍ਰਾਮ 'ਤੇ ਲਾਈਵ ਹੋਏ ਸਨ, ਉਸ ਲਾਈਵ ਵੀਡੀਓ 'ਤੇ ਕਮੈਂਟ ਕਰਦੇ ਹੋਏ ਦੀਪੀਕਾ ਨੇ ਕਿਹਾ ਹਾਏ ਡੈਡੀ,,,ਤੇ ਨਾਲ ਹੀ ਇੱਕ ਬੱਚੇ ਦਾ ਈਮੋਜੀ ਵੀ ਕਮੈਂਟ ਕੀਤਾ।
ਦੀਪਿਕਾ ਦੇ ਇਸ ਕਮੈਂਟ ਤੋਂ ਬਾਅਦ ਰਣਵੀਰ ਨੇ ਕਮੈਂਟ ਦਾ ਰਿਪਲਾਈ ਕਰਦੇ ਹੋਏ ਹਾਏ ਬੇਬੀ ਲਿਖਿਆ। ਦੱਸ ਦਈਏ ਕਿ ਰਣਵੀਰ ਸਿੰਘ ਦੇ ਦੋਸਤ ਅਤੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ।
ਇਨ੍ਹਾਂ ਕਮੈਂਟਾਂ ਤੋਂ ਬਾਅਦ ਸਭ ਪਾਸੇ ਇਹ ਹੀ ਚਰਚਾ ਚੱਲ ਰਹੀ ਹੈ ਕਿ ਬਹੁਤ ਜਲਦ ਰਣਵੀਰ ਅਤੇ ਦੀਪਿਕਾ ਮਾਤਾ-ਪਿਤਾ ਬਣਨ ਵਾਲੇ ਹਨ। ਇਹ ਗੱਲ ਕਿੰਨੀ ਕੁ ਸੱਚ ਹੈ ਇਹ ਤਾਂ ਸਮੇਂ 'ਤੇ ਹੀ ਨਿਰਭਰ ਕਰਦਾ ਹੈ। ਦੱਸ ਦਈਏ ਕਿ ਸਾਲ 2018 'ਚ ਦੀਪਿਕਾ ਅਤੇ ਰਣਵੀਰ ਦਾ ਵਿਆਹ ਇਟਲੀ 'ਚ ਹੋਇਆ ਸੀ।
ਜ਼ਿਕਰਏਖ਼ਾਸ ਹੈ ਕਿ ਰਣਵੀਰ ਅਗਲੇ ਸਾਲ ਫ਼ਿਲਮ '83' 'ਚ ਨਜ਼ਰ ਆਉਣ ਵਾਲੇ ਹਨ ਅਤੇ ਦੀਪਿਕਾ ਫ਼ਿਲਮ 'ਛਪਾਕ' 'ਚ ਐਸਿਡ ਅਟੈਕ ਪੀੜ੍ਹਤ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।