ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਰਿਸ਼ੀ ਕਪੂਰ ਇੱਕਠੇ ਇੱਕ ਫ਼ਿਲਮ ਕਰਨ ਜਾ ਰਹੇ ਹਨ। ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਰਨ ਆਦਰਸ਼ ਨੇ ਟਵੀਟ ਕਰ ਕਿਹਾ ਕਿ ਹਾਲੀਵੁੱਡ ਫ਼ਿਲਮ 'ਦਿ ਇੰਟਰਨ' ਦੇ ਬਾਲੀਵੁੱਡ ਰੀਮੇਕ 'ਚ ਇਹ ਦੋਵੇਂ ਕਲਾਕਾਰ ਨਜ਼ਰ ਆਉਣਗੇ।ਅਜ਼ੂਰ ਐਂਟਰਟੇਨਮੈਂਟ ਅਤੇ ਵਾਰਨਰ ਬਰੋਸ ਇੰਡੀਆ ਫ਼ਿਲਮ ਵਿੱਚ ਸਹਿਯੋਗ ਕਰਨਗੇ। ਫ਼ਿਲਮ ਨੂੰ ਸੁਨੀਰ ਖੇਟਰਪਾਲ ਅਤੇ ਦੀਪਿਕਾ ਪਾਦੁਕੋਣ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 2021'ਚ ਰਿਲੀਜ਼ ਹੋਵੇਗੀ।
ਇਕੱਠੇ ਫ਼ਿਲਮ ਕਰਨ ਜਾ ਰਹੇ ਹਨ ਦੀਪਿਕਾ ਪਾਦੁਕੋਣ ਅਤੇ ਰਿਸ਼ੀ ਕਪੂਰ - Deepika Padukone news
ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੀਪਿਕਾ ਪਾਦੁਕੋਣ ਅਤੇ ਰਿਸ਼ੀ ਕਪੂਰ ਹਾਲੀਵੁੱਡ ਫ਼ਿਲਮ 'ਦਿ ਇੰਟਰਨ' ਦੇ ਬਾਲੀਵੁੱਡ ਰੀਮੇਕ ਵਿੱਚ ਇੱਕਠੇ ਨਜ਼ਰ ਆਉਣਗੇ।
ਫ਼ੋਟੋ
ਹਾਲੀਵੁੱਡ ਫ਼ਿਲਮ 'ਦਿ ਇੰਟਰਨ' 2015 ਵਿੱਚ ਰਿਲੀਜ਼ ਹੋਈ ਸੀ। ਅਮਰੀਕਨ ਕਾਮੇਡੀ 'ਤੇ ਆਧਾਰਿਤ ਇਸ ਫ਼ਿਲਮ ਦੇ ਨਿਰਦੇਸ਼ਕ, ਲਿਖਾਰੀ ਅਤੇ ਪ੍ਰੋਡਿਊਸਰ ਨੈਨਸੀ ਮੀਅਰਜ਼ ਹੈ।
ਦੱਸਦਈਏ ਕਿ ਇਹ ਦੀਪਿਕਾ ਪਾਦੁਕੋਣ ਅਤੇ ਰਿਸ਼ੀ ਕਪੂਰ ਦੋਵੇਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਦੀਪਿਕਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਛਪਾਕ' ਨੂੰ ਜਿੱਥੇ ਕੁਝ ਲੋੇਕਾਂ ਨੇ ਪਸੰਦ ਕੀਤਾ ਉੱਥੇ ਹੀ ਇਸ ਫ਼ਿਲਮ ਦੀ ਬਾਕਸ ਆਫ਼ਿਸ ਕਲੈਕਸ਼ਨ ਫ਼ਿਲਮ ਤਾਨਾਜੀ ਦੇ ਬਰਾਬਰ ਨਹੀਂ ਰਹੀਂ ਹੈ।
Last Updated : Jan 27, 2020, 7:12 PM IST