ਪੰਜਾਬ

punjab

ETV Bharat / sitara

ਨਿਊਯਾਰਕ 'ਚ ਰਿਸ਼ੀ ਅਤੇ ਨੀਤੂ ਨੂੰ ਮਿਲੀ ਦੀਪੀਕਾ - new york

ਨਿਊਯਾਰਕ 'ਚ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਦੀਪੀਕਾ ਪਾਦੂਕੋਣ ਮਿਲਣ ਪੁੱਜੀ।

ਫ਼ੋਟੋ

By

Published : May 13, 2019, 9:34 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪੀਕਾ ਪਾਦੂਕੋਣ ਮੇਟ ਗਾਲਾ ਦੇ ਲਈ ਨਿਊਯਾਰਕ 'ਚ ਸੀ। ਇਸ ਦੇ ਚਲਦਿਆਂ ਦੀਪੀਕਾ ਨੇ ਟਾਇਮ ਕੱਢਿਆ ਅਤੇ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਨੂੰ ਮਿਲਣ ਪੁੱਜੀ।
ਨੀਤੂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਤਿੰਨਾਂ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ,"ਪਿਆਰੀ ਦੀਪੀਕਾ ਦੇ ਨਾਲ ਸ਼ਾਮ ਮੱਜੇਦਾਰ ਰਹੀ। ਉਨ੍ਹਾਂ ਨੂੰ ਢੇਰ ਸਾਰਾ ਪਿਆਰ।"

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਪਿਛਲੇ ਕੁਝ ਮਹੀਨੇ ਤੋਂ ਇਲਾਜ ਲਈ ਨਿਊਯਾਰਕ 'ਚ ਹਨ। ਪਿਛਲੇ ਮਹੀਨੇ ਰਣਧੀਰ ਕਪੂਰ ਨੇ ਕਿਹਾ ਸੀ ਉਹ ਕੁਝ ਮਹੀਨੇ ਬਾਅਦ ਭਾਰਤ ਪਰਤ ਆਉਣਗੇ ।ਇਸ ਵਿੱਚ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਰਿਸ਼ੀ ਹੁਣ ਕੈਂਸਰ ਫ੍ਰੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਦੱਸ ਦਈਏ ਕਿ ਦੀਪੀਕਾ ਤੋਂ ਇਲਾਵਾ ਰਿਸ਼ੀ ਕਪੂਰ ਨੂੰ ਆਮਿਰ ਖ਼ਾਨ ,ਪ੍ਰਿਯੰਕਾ ਚੋਪੜਾ ਜੋਨਸ ਅਤੇ ਅਨੁਪਮ ਖ਼ੇਰ ਵਰਗੇ ਕਈ ਬਾਲੀਵੁੱਡ ਕਲਾਕਾਰ ਮਿਲ ਚੁੱਕੇ ਹਨ।

For All Latest Updates

ABOUT THE AUTHOR

...view details