ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ 'ਛਪਾਕ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਦੀਪਿਕਾ ਐਸਿਡ ਅਟੈਕ ਪੀੜ੍ਹਤਾ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫ਼ਿਲਮ ਸੱਚੀ ਘਟਨਾ 'ਤੇ ਅਧਾਰਿਤ ਹੈ, ਜੋ ਛੋਟੀ ਉਮਰ ਵਿੱਚ ਐਸਿਡ ਅਟੈਕ ਦਾ ਸ਼ਿਕਾਰ ਹੋ ਗਈ ਸੀ ਤੇ ਬਾਅਦ ਵਿੱਚ ਉਸ ਨੇ ਇਨਸਾਫ਼ ਲਈ ਕਾਫ਼ੀ ਸੰਘਰਸ਼ ਕੀਤਾ।
ਹੋਰ ਪੜ੍ਹੋ: ਇੰਡੋਨੇਸ਼ੀਅਨ ਅਦਾਕਾਰ ਨੇ ਸ਼ਾਹਰੁਖ ਨੂੰ ਕੀਤਾ ਆਪਣਾ ਵਾਰਡ ਸਮਰਪਿਤ, SRK ਨੇ ਦਿੱਤੀਆਂ ਮੁਬਾਰਕਾਂ
ਇਸ ਫ਼ਿਲਮ ਰਾਹੀ ਲੋਕਾਂ ਨੂੰ ਲਕਸ਼ਮੀ ਦੇ ਸੰਘਰਸ਼ ਤੇ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਹੈ, ਜਿਸ,ਤਰ੍ਹਾ ਇੱਕ ਔਰਤ ਨੂੰ ਸਮਾਜ ਦੇ ਦਾਨਵਾ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਖ਼ਿਰਕਾਰ ਉਸ ਨੂੰ ਇਨਸਾਫ਼ ਮਿਲ ਜਾਂਦਾ ਹੈ।
ਹੋਰ ਪੜ੍ਹੋ: 'ਸਭ ਫ਼ੜੇ ਜਾਣਗੇ' ਗੀਤ ਢੁੱਕ ਰਿਹਾ ਏ ਪਰਮੀਸ਼ ਦੇ ਹਾਲਾਤਾਂ 'ਤੇ
ਦੱਸ ਦੇਈਏ ਕਿ ਇਹ ਫ਼ਿਲਮ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਰਹੀ ਹੈ, ਜਿਸ ਦਾ ਕਾਰਨ ਦੀਪਿਕਾ ਦਾ ਕਿਰਦਾਰ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੀਪਿਕਾ ਨਾਲ ਅਦਾਕਾਰ ਵਿਕ੍ਰਾਂਤ ਮੈਸੀ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ। ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।