ਮੁੰਬਈ: ਬਾਲੀਵੁੱਡ ਦੀਆਂ ਟਾਪ ਦੀਆਂ ਅਦਾਕਾਰਾ 'ਚ ਸ਼ੂਮਾਰ ਦੀਪਿਕਾ ਪਾਦੂਕੌਣ ਦੀ ਅਦਾਕਾਰੀ ਕਿਸੇ ਤਾਰੀਫ਼ ਦਾ ਮੌਹਤਾਜ਼ ਨਹੀਂ ਹੈ। ਹਾਲ ਹੀ ਦੇ ਵਿੱਚ ਇੱਕ ਫ਼ੈਸ਼ਨ ਸ਼ੋਅ ਦੌਰਾਨ ਦੀਪਿਕਾ ਦਾ ਇੱਕ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲਿਆ ਜਿੱਥੇ ਉਹ ਵਾਕ ਕਰਦੀ ਕਰਦੀ ਡਾਂਸ ਕਰਨ ਲੱਗੀ।
ਰੈਂਪ 'ਤੇ ਮਾਡਲਿੰਗ ਕਰਦੇ-ਕਰਦੇ ਦੀਪਿਕਾ ਨੇ ਕੀਤਾ ਡਾਂਸ - ਦੀਪਿਕਾ ਦੀ ਵੀਡੀਓ
ਦੀਪਿਕਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਦੇ ਵਿੱਚ ਦੀਪਿਕਾ ਰੈਂਪ ਤੇ ਵਾਕ ਕਰਦੇ ਕਰਦੇ ਡਾਂਸ ਕਰਦੀ ਹੈ।
ਮਸ਼ਹੂਰ ਡਿਜ਼ਾਇਨਰ ਸੁਨੀਲ ਖੋਸਲਾ ਅਤੇ ਅਬੂ ਜਾਨੀ ਨੇ ਆਪਣੇ 33 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਇੱਕ ਫ਼ੈਸ਼ਨ ਸ਼ੋਅ ਰੱਖਿਆ। ਇਹ ਸ਼ੋਅ ਮੁੰਬਈ ਦੇ ਵਿੱਚ ਸੀ। ਬਾਲੀਵੁੱਡ ਅਦਾਕਾਰਾ ਦੀਪਿਕਾ ਸ਼ੋਅ ਸਟਾਪਰ ਬਣੀ ਸੀ। ਰੈਂਪ 'ਤੇ ਵਾਕ ਕਰਦੇ ਕਰਦੇ ਦੀਪਿਕਾ ਸੰਦੀਪ ਅਤੇ ਅਬੂ ਜਾਣੀ ਦੇ ਨਾਲ ਡਾਂਸ ਕਰਨ ਲੱਗੀ। ਦੀਪਿਕਾ ਦਾ ਇਹ ਅੰਦਾਜ਼ ਵੇਖ ਕੇ ਸਟੇਜ 'ਤੇ ਮੌਜੂਦ ਸਾਰੇ ਮਾਡਲ ਡਾਂਸ ਕਰਨ ਲੱਗੇ।
ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਕਾਬਿਲ-ਏ-ਗੌਰ ਹੈ ਕਿ ਦੀਪਿਕਾ ਦਾ ਡਾਂਸ ਵੇਖ ਜੈਆ ਬੱਚਨ ਨੇ ਵੀ ਖ਼ੜੇ ਹੋਕੇ ਖ਼ੂਬ ਤਾੜੀਆਂ ਮਾਰੀਆਂ ।
ਜ਼ਿਕਰ-ਏ-ਖ਼ਾਸ ਹੈ ਕਿ ਛੇਤੀ ਹੀ ਦੀਪਿਕਾ ਫ਼ਿਲਮ 'ਛਪਾਕ' ਦੇ ਵਿੱਚ ਨਜ਼ਰ ਆਵੇਗੀ।