ਪੰਜਾਬ

punjab

ETV Bharat / sitara

ਦੀਪਿਕਾ ਨੇ ਕੀਤੀ ਆਪਣੇ ਪਿਤਾ ਨੂੰ ਸਮਰਪਿਤ ਇੱਕ ਸਪੈਸ਼ਲ ਪੋਸਟ ਸਾਂਝੀ - prakash padukone badminton player

ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਪਿਤਾ ਪ੍ਰਕਾਸ਼ ਪਾਦੁਕੋਣ ਦੀ ਬੈਡਮਿੰਟਨ ਅਕੈਡਮੀ ਦੇ 25 ਸਾਲ ਪੂਰੇ ਹੋਣ ‘ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Deepika
ਫ਼ੋਟੋ

By

Published : Feb 2, 2020, 7:01 PM IST

ਮੁੰਬਈ: ਸੀਨੀਅਰ ਬੈਡਮਿੰਟਨ ਕੋਚ ਪ੍ਰਕਾਸ਼ ਪਾਦੁਕੋਣ ਦੀ ਮਸ਼ਹੂਰ ਬੈਡਮਿੰਟਨ ਅਕਾਦਮੀ ਨੇ ਐਤਵਾਰ ਨੂੰ 25 ਸਾਲ ਮੁਕੰਮਲ ਕਰ ਲਏ ਹਨ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਬੇਟੀ ਦੀਪਿਕਾ ਪਾਦੁਕੋਣ ਨੇ ਉਨ੍ਹਾਂ ਪ੍ਰਤੀ ਇੱਕ ਸਪੈਸ਼ਲ ਪੋਸਟ ਕੀਤਾ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਸ ਵੇਲੇ ਦੀ ਫ਼ੋਟੋ ਸਾਂਝੀ ਕੀਤੀ ਜਦੋਂ ਉਹ ਦੇਸ਼ ਲਈ ਖੇਡਿਆ ਕਰਦੀ ਸੀ।

ਫ਼ੋਟੋ

ਤਸਵੀਰ ਨੂੰ ਕੈਪਸ਼ਨ ਕਰਦੇ ਹੋਏ ਉਨ੍ਹਾਂ ਲਿਖਿਆ, "ਪਾਪਾ, ਬੈਡਮਿੰਟਨ ਅਤੇ ਭਾਰਤੀ ਖੇਡ 'ਚ ਤੁਹਾਡਾ ਯੋਗਦਾਨ ਬਹੁਤ ਹੀ ਸੁਖ਼ਦ ਹੈ। ਤੁਹਾਡੇ ਵੱਲੋਂ ਸਮਰਪਣ, ਅਨੁਸਾਸ਼ਨ,ਦ੍ਰਿੜ ਸਕੰਲਪ ਅਤੇ ਕੜੀ ਮਿਹਨਤ ਦੇ ਲਈ ਧੰਨਵਾਦ ! ਅਸੀ ਤੁਹਾਡੇ ਨਾਲ ਪਿਆਰ ਕਰਦੇ ਹਾਂ ਅਤੇ ਤੁਹਾਡੇ 'ਤੇ ਸਾਰਿਆਂ ਨੂੰ ਮਾਨ ਹੈ। ਤੁਹਾਨੂੰ ਧੰਨਵਾਦ।"

ਦੀਪਿਕਾ ਨੇ ਬੈਡਮਿੰਟਨ ਸੰਘ ਦੀ 25 ਵੀਂ ਵਰ੍ਹੇਗੰਢ ਦੇ ਜਸ਼ਨ ਦੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਐਸੋਸੀਏਸ਼ਨ ਦੇ ਨਾਲ ਪ੍ਰਸਿੱਧ ਖਿਡਾਰੀ ਸੁਨੀਲ ਛੇਤਰੀ, ਨਾਰਾਇਣ ਮੂਰਤੀ, ਪੁਸ਼ਪਕ ਗੋਪੀਚੰਦ, ਪ੍ਰਕਾਸ਼ ਪਾਦੁਕੋਣ ਮੌਜੂਦ ਹਨ।

ਪ੍ਰਕਾਸ਼ ਪਾਦੁਕੋਣ ਇੱਕ ਸਾਬਕਾ ਬੈਡਮਿੰਟਨ ਖਿਡਾਰੀ ਸਨ ਜਿਨ੍ਹਾਂ ਭਾਰਤ ਸਰਕਾਰ ਵੱਲੋਂ ਅਰਜੁਨ ਪੁਰਸਕਾਰ ਅਤੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਦੀਪਿਕਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਛਪਾਕ' ਰਿਲੀਜ਼ ਹੋਈ ਸੀ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਲਕਸ਼ਮੀ ਅਗਰਵਾਲ ਦੀ ਜੀਵਨੀ 'ਤੇ ਆਧਾਰਿਤ ਸੀ। ਹੁਣ ਅਦਾਕਾਰਾ ਸਪੋਰਟਸ ਡਰਾਮਾ ਫ਼ਿਲਮ '83' 'ਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਵੇਗੀ। ਇਸ ਫ਼ਿਲਮ 'ਚ ਦੀਪਿਕਾ ਰਣਵੀਰ ਦੀ ਪਤਨੀ ਦਾ ਕਿਰਦਾਰ ਅਦਾ ਕਰੇਗੀ। ਇਹ ਫ਼ਿਲਮ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ABOUT THE AUTHOR

...view details