ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ 2 ਅਪ੍ਰੈਲ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ। ਇਕ ਪਾਸੇ ਉਨ੍ਹਾਂ ਦੇ ਫੈਨਜ ਅਜੇ ਨੂੰ ਵਧਾਈ ਦੇ ਰਹੇ ਹਨ। ਉੱਥੇ ਹੀ ਦੂਜੇ ਪਾਸੇ ਅਜੇ ਦੀ ਆਉਣ ਵਾਲੀ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।
'ਦੇ ਦੇ ਪਿਆਰ ਦੇ' ਦਾ ਟ੍ਰੇਲਰ ਹੋਇਆ ਰਿਲੀਜ਼ - birthday
ਅਦਾਕਾਰ ਅਜੇ ਦੇਵਗਨ ਨੇ ਆਪਣੇ ਜਨਮ ਦਿਨ 'ਤੇ ਫੈਨਜ਼ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ।
ਸੋਸ਼ਲ ਮੀਡੀਆ
ਇਸ ਫ਼ਿਲਮ ਦੀ ਕਹਾਣੀ 'ਚ ਇਕ ਵੱਡੀ ਉਮਰ ਦੇ ਆਦਮੀ ਨੂੰ ਆਪਣੀ ਬੇਟੀ ਦੀ ਉਮਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਉਨ੍ਹਾਂ ਦੀ ਲਵ ਸਟੋਰੀ 'ਤੇ ਹੀ ਇਹ ਕਹਾਣੀ ਆਧਾਰਿਤ ਹੈ। ਇਸ ਟ੍ਰਲੇਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਵਕਾਲਤ ਉਮਰ ਵੇਖ ਕੇ ਪਿਆਰ ਨਾ ਕਰਨ ਦੀ ਕੀਤੀ ਗਈ ਹੈ।
ਇਸ ਫ਼ਿਲਮ 'ਚ ਅਜੇ ਦੇ ਨਾਲ ਰਕੁਲ ਪ੍ਰੀਤ ਸਿੰਘ ਅਤੇ ਤਬੂ ਤੋਂ ਇਲਾਵਾ ਜਾਵੇਦ ਜਾਫ਼ਰੀ ਅਤੇ ਆਲੋਕ ਨਾਥ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ।
17 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਡਾਇਰੈਕਟ ਅਕੀਵ ਅਲੀ ਨੇ ਕੀਤਾ ਹੈ। ਬੀਤੇ ਦਿਨ੍ਹੀ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਦੋ ਕਾਰਾਂ 'ਚ ਅਜੇ ਬਲੇਂਸ ਬਣਾਉਂਣ ਦੀ ਕੋਸਿਸ਼ ਕਰ ਰਹੇ ਸਨ।