'ਪਾਕਿਸਤਾਨ ਵਿੱਚ 2 ਸਾਲ ਦਾ ਬੱਚਾ ਵੀ ਮੇਰਾ ਗਾਣਾ ਸੁਣ ਕੇ ਸੌਂਦਾ' - Section 370
ਗਾਇਕ ਦਲੇਰ ਮਹਿੰਦੀ ਨੇ ਪਾਕਿਸਤਾਨ 'ਚ ਭਾਰਤੀ ਸਿਨੇਮਾ 'ਤੇ ਪਾਬੰਦੀ ਲਗਾਉਣ 'ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆ ਕਿਹਾ ਕਿ, "ਪਾਕਿਸਤਾਨੀ 'ਚ ਦੋ ਸਾਲ ਦਾ ਬੱਚਾ ਮੇਰਾ ਗਾਣਾ ਸੁਣਨ ਤੋਂ ਬਾਅਦ ਹੀ ਰੋਟੀ ਖਾਂਦਾ ਹੈ। ਮੈਨੂੰ ਆਪਣੇ ਗਾਣੇ 'ਤੇ ਮਾਣ ਹੈ ਕਿਉਂਕਿ ਚੀਨ, ਜਪਾਨ, ਅਮਰੀਕਾ ਅਤੇ ਹਰ ਦੇਸ਼ ਦੀ ਫੌਜ ਮੇਰੇ ਗਾਣੇ 'ਤੇ ਨੱਚਦੀ ਹੈ।
ਫ਼ੋਟੋ
ਹੋਸ਼ੰਗਾਬਾਦ: ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਪਾਕਿਸਤਾਨ ਵਿੱਚ ਭਾਰਤੀ ਸਿਨੇਮਾ 'ਤੇ ਪਾਬੰਦੀ ਲਗਾਉਣ' ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, ਭਾਵੇਂ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੀ ਪਾਬੰਦੀ ਲੱਗਾ ਦਿੱਤੀ ਹੈ, ਪਰ ਪਾਕਿਸਤਾਨੀ 'ਚ ਦੋ ਸਾਲ ਦਾ ਬੱਚਾ ਵੀ ਮੇਰਾ ਗਾਣਾ ਸੁਣਨ ਤੋਂ ਬਾਅਦ ਹੀ ਖਾਂਦਾ ਹੈ। ਉਨ੍ਹਾਂ ਨੇ ਕਿਹਾ ਕਿ, ਮੈਨੂੰ ਆਪਣੇ ਗਾਣਿਆਂ 'ਤੇ ਮਾਣ ਹੈ ਕਿਉਂਕਿ ਚੀਨ, ਜਪਾਨ, ਅਮਰੀਕਾ ਅਤੇ ਕਈ ਹੋਰ ਦੇਸ਼ਾਂ ਦੀ ਫੌਜ ਮੇਰੇ ਗਾਣਿਆਂ 'ਤੇ ਨੱਚਦੇ ਹਨ।