ਚੰਡੀਗੜ੍ਹ : ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦਲੇਰ ਮਹਿੰਦੀ ਦਾ ਆਉਣ ਵਾਲਾ ਪ੍ਰੋਜੈਕਟ ਕ੍ਰਿਕਟ ਪ੍ਰੇਮੀਆਂ ਲਈ ਹੈ। ਵਿਸ਼ਵ ਕੱਪ ਨੂੰ ਸਮਰਪਿਤ ਇਸ ਗੀਤ ਦਾ ਨਾਂਅ 'ਵਰਲਡ ਕੱਪ ਹਮਾਰਾ ਹੈ' ਹੋਵੇਗਾ। ਇਸ ਗੀਤ ਦਾ ਪੋਸਟਰ ਅਤੇ ਟੀਜ਼ਰ ਸੋਸ਼ਲ ਮੀਡੀਆ 'ਤੇ ਚਰਚਾ ਜਾ ਵਿਸ਼ਾ ਬਣਿਆ ਹੋਇਆ ਹੈ। ਇਸ ਗੀਤ ਦੀ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਦਲੇਰ ਮਹਿੰਦੀ ਨੇ ਲਿਖਿਆ,"ਇਸ ਗੀਤ ਦੀਆਂ ਧੁਨਾਂ ਵਰਲਡ ਕੱਪ ਲਈ ਪ੍ਰੇਰਿਤ ਹਨ। ਕ੍ਰਿਕਟ ਖਿਡਾਰੀਆਂ ਲਈ ਦਲੇਰ ਮਹਿੰਦੀ ਵੱਲੋਂ ਵਰਲਡ ਕੱਪ ਐਂਥਮ ਹਾਜ਼ਿਰ ਹੈ।"
ਕ੍ਰਿਕਟ ਪ੍ਰੇਮੀਆਂ ਲਈ ਗੀਤ ਲੈ ਕੇ ਆ ਰਹੇ ਹਨ ਦਲੇਰ ਮਹਿੰਦੀ - cricket
ਦਲੇਰ ਮਹਿੰਦੀ ਨੇ ਆਪਣੇ ਆਉਂਣ ਵਾਲੇ ਗੀਤ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਫ਼ੋਟੋ
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 30 ਮਈ ਨੂੰ ਇੰਗਲੈਂਡ ਦੇ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤੀ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਕਰ ਰਹੇ ਹਨ। ਵਿਸ਼ਵ ਕੱਪ ਦਾ ਫ਼ਾਈਨਲ ਜੁਲਾਈ 14 ਨੂੰ ਹੋਵੇਗਾ।