ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ 3' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਲਮਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀ ਫ਼ਿਲਮ 'ਦਬੰਗ 3' ਨੂੰ ਚੁੱਲਬੁਲ ਪਾਂਡੇ ਅੰਦਾਜ਼ ਵਿੱਚ ਹੀ ਪ੍ਰਮੋਟ ਕਰਨਗੇ। ਇਸ ਫ਼ਿਲਮ ਵਿੱਚ ਇੱਕ ਵਾਰ ਫਿਰ ਸਲਮਾਨ ਖ਼ਾਨ, ਸੋਨਾਕਸ਼ੀ ਸਿਨਹਾ ਅਤੇ ਅਰਬਾਜ਼ ਖ਼ਾਨ ਨਜ਼ਰ ਆਉਣਗੇ, ਜਦ ਕਿ ਫ਼ਿਲਮ ਦੀ ਨਵੀਂ ਐਂਟਰੀ ਮਹੇਸ਼ ਮਾਂਜਰੇਕਰ ਦੀ ਬੇਟੀ ਅਸ਼ਵਮੀ ਮਾਂਜਰੇਕਰ ਨੇ ਫ਼ਿਲਮ ਵਿੱਚ ਸਲਮਾਨ ਖ਼ਾਨ ਦੀ 'ਬੇਬੀ' ਦੇ ਰੂਪ ਵਿੱਚ ਦਿਖਾਈ ਦੇਵੇਗੀ।
ਚੁਲਬੁਲ ਪਾਂਡੇ ਆਏ ਆਪਣੇ ਅੰਦਾਜ਼ ਵਿੱਚ ਵਾਪਸ - bollywood new film
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਦਬੰਗ ਖ਼ਾਨ ਦੀ ਫ਼ਿਲਮ ਦਬੰਗ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਵਿੱਚ ਦਬੰਗ ਖ਼ਾਨ ਆਪਣੇ ਚੁਲਬੁਲ ਪਾਂਡੇ ਦੇ ਅੰਦਾਜ਼ 'ਚ ਕਾਫ਼ੀ ਵਧੀਆ ਲੱਗ ਰਹੇ ਹਨ।
ਹੋਰ ਪੜ੍ਹੋ: ਵਿਵਾਦ ਤੋਂ ਬਾਅਦ ਉਜੜਾ ਚਮਨ ਨੇ ਬਦਲੀ ਰਿਲੀਜ਼ ਤਰੀਕ
ਫ਼ਿਲਮ ਦਾ ਟ੍ਰੇਲਰ ਕਾਫ਼ੀ ਜ਼ਬਰਦਸਤ ਹੈ ਤੇ ਸਲਮਾਨ ਖ਼ਾਨ ਚੁੱਲਬੁਲ ਪਾਂਡੇ ਦੇ ਲੁੱਕ 'ਚ ਕਾਫੀ ਚੰਗੇ ਲੱਗ ਰਹੇ ਹਨ। ਇਸ ਦੇ ਨਾਲ ਹੀ ਸੋਨਾਕਸ਼ੀ ਇਕ ਵਾਰ ਫਿਰ ਫ਼ਿਲਮ ਵਿੱਚ ਨਜ਼ਰ ਆਵੇਗੀ। ਸਲਮਾਨ ਖ਼ਾਨ ਇਸ ਫ਼ਿਲਮ ਵਿੱਚ 'ਪੁਲਿਸ ਵਾਲਾ ਗੁੰਡਾ' ਦੇ ਰੂਪ ਵਿੱਚ ਨਜ਼ਰ ਆਉਣਗੇ। ਟ੍ਰੇਲਰ ਵਿੱਚ ਕਾਫ਼ੀ ਵਧੀਆ ਡਾਇਲਾਗ ਸੁਣਨ ਨੂੰ ਮਿਲਣਗੇ।
ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ ਇੱਕ ਵਾਰ ਫਿਰ ਸਲਮਾਨ ਦੇ ਨਾਲ 'ਰੱਜੋ' ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।