'ਅਰਜੁਨ ਪਟਿਆਲਾ' ਹੋਈ ਫਲਾਪ !
'ਅਰਜੁਨ ਪਟਿਆਲਾ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਇਹ ਫ਼ਿਲਮ ਕੋਈ ਜ਼ਿਆਦਾ ਅਸਰ ਨਹੀਂ ਵਿਖਾ ਸਕੀ।
ਚੰਡੀਗੜ੍ਹ: ਅਦਾਕਾਰ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ਦੀ ਨਵੀਂ ਫ਼ਿਲਮ 'ਅਰਜੁਨ ਪਟਿਆਲਾ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਜੇ ਗੱਲ ਕੀਤੀ ਜਾਵੇ ਤਾਂ ਫਿਲਮ ਵਿੱਚ ਕੁਝ ਜ਼ਿਆਦਾ ਖ਼ਾਸ ਦੇਖਣ ਨੂੰ ਨਹੀਂ ਮਿਲਿਆ। ਜਿੱਥੇ ਦਿਲਜੀਤ ਨੇ ਆਪਣਾ ਨਾਂਅ ਪਾਲੀਵੁੱਡ ਵਿੱਚ ਰਹਿਕੇ ਬਣਾਇਆ ਸੀ ਉੱਥੇ ਹੀ ਹੁਣ ਬਾਲੀਵੁੱਡ ਜਾ ਕੇ ਆਪਣਾ ਨਾਂਅ ਨੂੰ ਬਰਕਰਾਰ ਕਰਨ ਵਿੱਚ ਦਿਲਜੀਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿਲਜੀਤ ਨੇ ਆਪਣੀਆਂ ਕਈ ਕਾਮੇਡੀ ਫ਼ਿਲਮਾਂ ਨਾਲ ਪਾਲੀਵੁੱਡ ਵਿੱਚ ਧਮਾਲਾਂ ਪਾਇਆ ਹਨ ਪਰ ਹੀ ਇਹ ਕਮਾਲ ਬਾਲੀਵੁੱਡ ਵਿੱਚ ਦੇਖਣ ਨੂੰ ਨਹੀਂ ਮਿਲਿਆ।
ਜੇ ਫ਼ਿਲਮ ਕ੍ਰਿਟਿਕ ਦੀ ਮੰਨੀ ਜਾਵੇ ਤਾਂ ਇਸ ਫ਼ਿਲਮ ਵਿੱਚ ਕੁਝ ਜ਼ਿਅਦਾ ਖ਼ਾਸ ਦੇਖਣ ਨੂੰ ਨਹੀਂ ਸੀ, ਨਾ ਹੀ ਫ਼ਿਲਮ ਦੀ ਕਾਮੇਡੀ ਕਿਸੇ ਪ੍ਰਕਾਰ ਦੀ ਅੱਲਗ ਸੀ। ਦਿਲਜੀਤ ਦੀ ਇਹ ਇਸ ਸਾਲ ਦੀ ਪਹਿਲੀ ਫਲਾਪ ਫ਼ਿਲਮ ਹੈ। ਫ਼ਿਲਮ ਵਿੱਚ ਬੋਰੀਅਤ ਤੋਂ ਇਲਾਵਾ ਕੁਝ ਨਹੀਂ ਸੀ। ਦਰਸ਼ਕਾਂ ਦੀਆ ਸਾਰੀਆਂ ਉਮੀਦਾਂ ਤੇ ਫ਼ਿਲਮ ਨੇ ਪਾਣੀ ਹੀ ਫੇਰ ਦਿੱਤਾ। ਨਾ ਫ਼ਿਲਮ ਦੀ ਕਹਾਣੀ ਵਿੱਚ ਕੁਝ ਖ਼ਾਸ ਸੀ ਨਾ ਫ਼ਿਲਮ ਦੇ ਗਾਣੇ ਕੁਝ ਖ਼ਾਸ ਸਨ। ਦਰਸ਼ਕ ਫ਼ਿਲਮ ਦੇਖਣ ਜਾਨ ਵੀ ਤਾਂ ਕਿਓ ਜਾਨ। ਇਸ ਦਾ ਜਵਾਬ ਸਿਰਫ਼ ਫ਼ਿਲਮ ਦੇ ਨਿਰਮਾਤਾ ਹੀ ਦੇ ਸਕਦੇ ਹਨ।
ਜੇ ਇਸ ਫ਼ਿਲਮ ਦੇ ਬਾਕਸ ਆਫ਼ਿਸ ਦੀ ਗੱਲ ਕੀਤੀ ਜਾਵੇ ਤਾਂ ਬਾਕਸ ਆਫ਼ਿਸ 'ਤੇ ਵੀ ਇਸ ਫ਼ਿਲਮ ਨੇ ਕੁਝ ਜ਼ਿਆਦਾ ਖ਼ਾਸ ਪ੍ਰਦਰਸ਼ਨ ਨਹੀਂ ਕੀਤਾ। ਰਿਪੋਰਟ ਅਨੁਸਾਰ ਇਸ ਫ਼ਿਲਮ ਨੇ 1 ਦਿਨ ਵਿੱਚ ਸਿਰਫ਼ 1.80 ਕਰੋੜ ਦੀ ਹੀ ਕਮਾਈ ਕੀਤੀ। ਇਸ ਫ਼ਿਲਮ ਨਾਲੋਂ ਤਾਂ ਦਿਲਜੀਤ ਦੀ ਛੜਾ ਫਿਲਮ ਨੇ ਹੀ ਵਧੀਆ ਕਮਾਈ ਕੀਤੀ ਸੀ।
ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਨੇ ਡਾਇਰੈਕਟ ਕੀਤਾ ਹੈ ਤੇ ਫ਼ਿਲਮ ਵਿੱਚ ਦਿਲਜੀਤ, ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।
ਜੇ ਕੰਗਨਾ ਰਣੌਤ ਦੀ ਫਿਲਮ 'ਜੱਜਮੈਂਟਲ ਹੈ ਕੀਆ' ਦੀ ਗੱਲ ਕੀਤੀ ਜਾਵੇ ਤਾਂ 'ਅਰਜੁਨ ਪਟਿਆਲਾ' ਨਾਲੋਂ 'ਜੱਜਮੈਂਟਲ ਹੈ ਕੀਆ' ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ।