ਮੁੰਬਈ: ਕੋਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਦੇਸ਼ ਦਾ ਹਰ ਇੱਕ ਜ਼ਿੰਮੇਦਾਰ ਨਾਗਕਿਰ ਮਦਦ ਲਈ ਅੱਗੇ ਆ ਰਿਹਾ ਹੈ ਤੇ ਪੀਐਮ ਫੰਡ ਵਿੱਚ ਲਗਾਤਾਰ ਦਾਨ ਦੇ ਰਿਹਾ ਹੈ। ਇਸ ਵਿੱਚ ਹੁਣ ਤੱਕ ਫ਼ਿਲਮੀ ਦੁਨੀਆ ਦੇ ਕਈ ਦਿੱਗਜਾਂ ਨੇ ਮਦਦ ਕੀਤੀ ਸੀ ਤੇ ਹੁਣ ਟੀਵੀ ਕੁਈਨ ਏਕਤਾ ਕਪੂਰ ਨੇ ਵੀ ਆਪਣਾ ਯੋਗਦਾਨ ਪਾਇਆ ਹੈ।
ਕੋਵਿਡ-19: ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਈ ਏਕਤਾ ਕਪੂਰ
ਕੋਰੋਨਾ ਵਾਇਰਸ ਦੇ ਚਲਦਿਆਂ ਟੀਵੀ ਕੁਈਨ ਏਕਤਾ ਕਪੂਰ ਨੇ ਐਲਾਨ ਕੀਤਾ ਹੈ ਕਿ ਉਹ ਕੰਪਨੀ ਤੋਂ ਇੱਕ ਸਾਲ ਦੀ ਤਨਖ਼ਾਹ ਨਹੀਂ ਲਵੇਗੀ।
ਦੱਸ ਦਈਏ ਕਿ ਏਕਤਾ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੀ ਸਾਲ ਭਰ ਦੀ ਤਨਖ਼ਾਹ ਨਹੀਂ ਲਵੇਗੀ, ਤਾਂਕਿ ਕੰਪਨੀ ਉੱਤੇ ਆਰਥਿਕ ਤੰਗੀ ਨਾ ਹੋਵੇ। ਏਕਤਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਦਿਆਂ ਲਿਖਿਆ,"ਇਹ ਮੇਰੀ ਪਹਿਲੀ ਤੇ ਪ੍ਰਮੁੱਖ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਵਿਭਿੰਨ ਫ੍ਰੀਲਾਂਸਰ ਤੇ ਦਿਹਾੜੀ ਮਜ਼ਦੂਰਾਂ ਦੀ ਦੇਖਭਾਲ ਕਰਾਂ ਜੋ ਬਾਲਾਜੀ ਟੈਲੀਵਿਜ਼ਿਨ ਵਿੱਚ ਕੰਮ ਕਰ ਰਹੇ ਹਨ। ਸ਼ੂਟਿੰਗ ਰੋਕਣ ਨਾਲ ਉਨ੍ਹਾਂ ਉੱਤੇ ਕਾਫ਼ੀ ਦਬਾਅ ਪਿਆ ਹੈ ਤੇ ਕਾਫ਼ੀ ਨੁਕਸਾਨ ਹੋਇਆ ਹੈ। ਮੈਂ ਐਲਾਨ ਕਰਦੀ ਹਾਂ ਕਿ ਮੈਂ ਬਾਲਾਜੀ ਟੈਲੀਵਿਜ਼ਿਨ ਵਿੱਚ ਆਪਣੀ ਇੱਕ ਸਾਲ ਦੀ ਤਨਖ਼ਾਹ ਨਹੀਂ ਲਵਾਂਗੀ ਜੋ ਕਿ ਪੂਰੀ 2.5 ਕਰੋੜ ਰੁਪਏ ਹੈ।"
ਏਕਤਾ ਵੱਲੋਂ ਲਿਆ ਗਿਆ ਇਹ ਫ਼ੈਸਲਾ ਕਾਫ਼ੀ ਮੱਹਤਵਪੂਰਨ ਹੈ ਕਿਉਂਕਿ ਕੋਰੋਨਾ ਕਾਰਨ ਇਸ ਸਮੇਂ ਮਜ਼ਦੂਰਾਂ ਕੋਲ ਕੋਈ ਕੰਮ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।