ਪੰਜਾਬ

punjab

ETV Bharat / sitara

ਕੋਵਿਡ-19: ਦਰਜੀ ਨੂੰ ਨਹੀਂ ਬੁਲਾ ਸਕੀ ਨੀਨਾ ਗੁਪਤਾ, ਖ਼ੁਦ ਹੀ ਬਣੀ ਦਰਜੀ - coronavirus

ਕੋਵਿਡ-19 ਕਾਰਨ ਅਦਾਕਾਰਾ ਨੀਨਾ ਗੁਪਤਾ ਦਰਜੀ ਨੂੰ ਨਹੀਂ ਬੁਲਾ ਸਕੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਹੀ ਪਰਦੇ ਦੀ ਸਿਲਾਈ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।

covid 19 effect unable to call tailor neena gupta sews home curtains
ਫ਼ੋਟੋ

By

Published : Mar 24, 2020, 9:28 PM IST

ਮੁੰਬਈ: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਸਵੈ-ਕੁਆਰੰਟੀਨ ਵਿੱਚ ਰਹਿੰਦੇ ਹੋਏ ਬਾਲੀਵੁੱਡ ਸੈਲੀਬ੍ਰੈਟੀਜ਼ ਭਾਂਡੇ ਤੋਂ ਲੈ ਕੇ ਘਰ ਦੀ ਸਾਫ਼-ਸਫ਼ਾਈ ਤੱਕ ਹਰ ਕੰਮ ਨੂੰ ਖ਼ੁਦ ਹੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਹੁਣ ਦਿੱਗਜ਼ ਅਦਾਕਾਰ ਨੀਨਾ ਗੁਪਤਾ ਦਾ ਨਾਂਅ ਵੀ ਸ਼ਾਮਲ ਹੈ। ਨੀਨਾ ਆਪਣੇ ਘਰ ਦੇ ਕੱਪੜਿਆਂ ਦੀ ਸਿਲਾਈ ਕਰਦੀ ਨਜ਼ਰ ਆਈ।

ਨੀਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਘਰ ਦੇ ਪਰਦਿਆਂ ਦੀ ਸਿਲਾਈ ਕਰਦੀ ਨਜ਼ਰ ਆ ਰਹੀ ਹੈ। ਨੀਨਾ ਇਹ ਕੰਮ ਫ਼ਿਲਹਾਲ ਖ਼ੁਦ ਹੀ ਕਰ ਰਹੀ ਹੈ, ਕਿਉਂਕਿ ਕੋਵਿਡ-19 ਕਾਰਨ ਦਰਜੀ ਨੂੰ ਨਹੀਂ ਬੁਲਾਇਆ ਜਾ ਸਕਦਾ।

ਨੀਨਾ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ,"ਅਰੇ ਯਾਰ ਕੱਚੀ ਹੋ ਗਈ ਸਬ ਕੇ ਸਾਹਮਣੇ।" ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਆਪਣੇ ਸਕੂਲ ਦੇ ਦਿਨਾਂ ਵਿੱਚ ਹੋਮ ਸਾਈਸ ਦੀ ਕਲਾਸ ਬਾਰੇ ਵੀ ਦੱਸਦੀ ਹੋਈ ਨਜ਼ਰ ਆਈ, ਜਿੱਥੇ ਉਨ੍ਹਾਂ ਨੇ ਸਿਲਾਈ ਸਿੱਖੀ ਸੀ।

ਵਰਕ ਫ੍ਰੰਟ ਦੀ ਜੇ ਗੱਲ ਕਰੀਏ ਤਾਂ ਨੀਨਾ ਆਉਣ ਵਾਲੇ ਸਮੇਂ ਵਿੱਚ ਨੈੱਟਫਲੀਕਸ ਦੇ ਸ਼ੋਅ 'ਮਸਾਬਾ ਮਸਾਬਾ' ਵਿੱਚ ਆਪਣੀ ਬੇਟੀ ਮਸਾਬਾ ਦੇ ਨਾਲ ਨਜ਼ਰ ਆਵੇਗੀ।

ABOUT THE AUTHOR

...view details