ਪੰਜਾਬ

punjab

ETV Bharat / sitara

ਸੁਸ਼ਾਂਤ ਖ਼ਦੁਕੁਸ਼ੀ ਮਾਮਲੇ ਵਿੱਚ YRF ਨੂੰ ਨੋਟਿਸ - ਸੁਸ਼ਾਂਤ ਸਿੰਘ

ਹੁਣ ਤੱਕ ਬਾਂਦਰਾ ਪੁਲਿਸ ਨੇ ਰਾਜਪੂਤ ਦੇ ਪਰਿਵਾਰ, ਨਜ਼ਦੀਕੀ ਮਿੱਤਰਾਂ, ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਸਮੇਤ 13 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਹਨ।

ਸੁਸ਼ਾਂਤ ਸਿੰਘ
ਸੁਸ਼ਾਂਤ ਸਿੰਘ

By

Published : Jun 19, 2020, 6:01 PM IST

ਮੁੰਬਈ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਯਸ਼ ਰਾਜ ਫਿਲਮਜ਼ ਨੂੰ ਇੱਕ ਪੱਤਰ ਭੇਜਿਆ ਹੈ ਅਤੇ ਅਭਿਨੇਤਾ ਨਾਲ ਕੀਤੇ ਸਾਰੇ ਠੇਕਿਆਂ ਬਾਰੇ ਜਾਣਕਾਰੀ ਮੰਗੀ ਹੈ।

34 ਸਾਲਾ ਰਾਜਪੂਤ ਆਪਣੇ ਬਾਂਦਰਾ ਦੇ ਘਰ ਵਿੱਚ ਲਟਕਿਆ ਪਾਇਆ ਗਿਆ, ਜਿਸ ਕਾਰਨ ਪੂਰਾ ਫ਼ਿਲਮ ਜਗਤ ਸੋਗ ਵਿੱਚ ਡੁੱਬਿਆ ਹੋਇਆ ਹੈ। ਅਧਿਕਾਰੀ ਨੇ ਕਿਹਾ, "ਪੁਲਿਸ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਪੇਸ਼ੇਵਰ ਦੁਸ਼ਮਣੀ ਵੀ ਸ਼ਾਮਲ ਹੈ, ਜੇ ਕੋਈ ਹੈ।"

ਹੁਣ ਤੱਕ ਬਾਂਦਰਾ ਪੁਲਿਸ ਨੇ ਰਾਜਪੂਤ ਦੇ ਪਰਿਵਾਰ, ਨਜ਼ਦੀਕੀ ਮਿੱਤਰਾਂ, ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਸਮੇਤ 13 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਹਨ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, 'ਪੇਸ਼ੇਵਰ ਐਂਗਲ ਨੂੰ ਵੇਖਦੇ ਹੋਏ ਪੁਲਿਸ ਨੇ ਕੁਝ ਪ੍ਰਮੁੱਖ ਪ੍ਰੋਡਕਸ਼ਨ ਹਾਊਸਾਂ ਨੂੰ ਪੁੱਛਗਿੱਛ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿੱਚ, ਪੁਲਿਸ ਨੇ ਵੀਰਵਾਰ ਨੂੰ ਯਸ਼ ਰਾਜ ਫਿਲਮਜ਼ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਅਦਾਕਾਰ ਦੇ ਨਾਲ ਕੀਤੇ ਸਮਝੌਤੇ ਦੇ ਵੇਰਵਿਆਂ ਦੀ ਮੰਗ ਕੀਤੀ ਗਈ।

ਉਸ ਨੇ ਅੱਗੇ ਕਿਹਾ, 'ਅਸੀਂ ਹਸਤਾਖ਼ਰ ਕੀਤੇ ਠੇਕਿਆਂ ਦੀ ਕਾਪੀ ਵੀ ਮੰਗੀ ਹੈ।' ਅਧਿਕਾਰੀ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਪੁਲਿਸ ਉਨ੍ਹਾਂ ਲੋਕਾਂ ਨੂੰ ਬੁਲਾ ਸਕਦੀ ਹੈ ਜਿਹੜੇ ਪ੍ਰੋਡਕਸ਼ਨ ਹਾਊਸ ਅਤੇ ਅਭਿਨੇਤਾ ਦਰਮਿਆਨ ਪ੍ਰੋਜੈਕਟ ‘ਤੇ ਦਸਤਖ਼ਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਸਨ।

ਰਾਜਪੂਤ ਨੇ ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਯਸ਼ ਰਾਜ ਫਿਲਮਜ਼ 'ਸ਼ੁੱਧ ਦੇਸੀ ਰੋਮਾਂਸ' (2013) ਅਤੇ ਦਿਬਾਕਰ ਬੈਨਰਜੀ ਦੁਆਰਾ ਨਿਰਦੇਸ਼ਤ 'ਜਾਸੂਸ ਬਯੋਮਕੇਸ਼ ਬਖਸ਼ੀ' (2015) ਵਿੱਚ ਕੰਮ ਕੀਤਾ ਹੈ।

ਇਸ ਬੈਨਰ ਵਾਲੀ ਅਦਾਕਾਰ ਦੀ ਤੀਜੀ ਫਿਲਮ 'ਪਾਣੀ' ਬਣਨ ਜਾ ਰਹੀ ਸੀ, ਜਿਸ ਨੂੰ ਸ਼ੇਖਰ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਹਾਲਾਂਕਿ, ਰਿਪੋਰਟਾਂ ਦੇ ਅਨੁਸਾਰ, ਵਾਈਆਰਐਫ ਪ੍ਰਾਜੈਕਟ ਤੋਂ ਪਿੱਛੇ ਹਟ ਗਈ।

ABOUT THE AUTHOR

...view details