ਮੁੰਬਈ: ਕਾਰਤਿਕ ਆਰੀਅਨ, ਅੰਨਨਿਆਂ ਪਾਂਡੇ ਅਤੇ ਭੂਮੀ ਪੇਡਨੇਕਰ ਸਟਾਰਰ ਫ਼ਿਲਮ 'ਪਤੀ ਪਤਨੀ ਔਰ ਵੋਹ' ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ, ਪਰ ਇਸ ਦੇ ਉੱਤੇ ਜ਼ਬਰਦਸਤ ਬਹਿਸ ਵੀ ਸ਼ੁਰੂ ਹੋ ਗਈ ਹੈ। ਦਰਅਸਲ, ਕਾਰਤਿਕ ਆਰੀਅਨ ਨੇ ਟ੍ਰੇਲਰ ਵਿੱਚ ਮੈਰੀਟਲ ਸੈਕਸ ਬਾਰੇ ਗੱਲਬਾਤ ਕੀਤੀ ਹੈ ਜਿਸ ਕਾਰਨ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋ ਰਿਹਾ ਹੈ।
‘ਪਤੀ ਪਤਨੀ ਔਰ ਵੋਹ’ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਹੋਏ ਵਿਵਾਦ - pati patni aur woh over marital sex dialogue
‘ਪਤੀ ਪਤਨੀ ਔਰ ਵੋਹ’ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੇ ਸੈਕਸ ਬਾਰੇ ਬੋਲਣ ਵਾਲੇ ਡਾਈਲੌਗ ‘ਤੇ ਕਾਫ਼ੀ ਇਤਰਾਜ਼ ਜਤਾਇਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਦੀ ਅਲੋਚਨਾ ਕੀਤੀ ਜਾ ਰਹੀ ਹੈ।
ਟ੍ਰੇਲਰ ਵਿੱਚ, ਕਾਰਤਿਕ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਹੈ, 'ਜੇ ਅਸੀਂ ਆਪਣੀ ਪਤਨੀ ਤੋਂ ਸੈਕਸ ਦੀ ਮੰਗ ਕਰਦੇ ਹਾਂ, ਤਾਂ ਅਸੀਂ ਭਿਖਾਰੀ, ਪਤਨੀ ਨੂੰ ਸੈਕਸ ਨਹੀਂ ਦਿੰਦੇ, ਫਿਰ ਅਸੀਂ ਜ਼ਾਲਮ ਹਾਂ ਅਤੇ ਕਿਸੇ ਤਰ੍ਹਾਂ ਉਸ ਨਾਲ ਸੈਕਸ ਕਰ ਲੈਂਦੇ ਹਾਂ, ਤਾਂ ਵੀ ਅਸੀਂ ਬਲਾਤਕਾਰੀ ਹਾਂ।' ਲੋਕ ਇਸ ਡਾਈਲੌਗ 'ਤੇ ਇਤਰਾਜ਼ ਕਰ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਵੀ ਕਰ ਰਹੇ ਹਨ।
ਇਸ ਫ਼ਿਲਮ ਵਿੱਚ ਭੂਮੀ, ਕਾਰਤਿਕ ਦੀ ਪਤਨੀ ਬਣੀ ਹੋਈ ਹੈ, ਜਦਕਿ ਅੰਨਨਿਆਂ ਉਸ ਦੀ ਪ੍ਰੇਮਿਕਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਰੋਮਾਂਟਿਕ ਕਾਮੇਡੀ ਫ਼ਿਲਮ ਸਾਲ 1978 ਵਿੱਚ ਆਈ ਫ਼ਿਲਮ ਦਾ ਹੀ ਰੀਮੇਕ ਹੈ। ਇਹ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ।