ਪੰਜਾਬ

punjab

ETV Bharat / sitara

'ਮਾਂ ਆਨੰਦ ਸ਼ੀਲਾ' ਦਾ ਕਿਰਦਾਰ ਅਦਾ ਕਰੇਗੀ ਪ੍ਰਿਯੰਕਾ ਚੋਪੜਾ - ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ

ਪ੍ਰਿਯੰਕਾ ਚੋਪੜਾ ਐਮਾਜ਼ਾਨ ਸਟੂਡੀਓ ਦੀ ਫ਼ਿਲਮ 'ਸ਼ੀਲਾ' 'ਚ' 'ਮਾਂ ਆਨੰਦ ਸ਼ੀਲਾ 'ਦਾ ਕਿਰਦਾਰ ਨਿਭਾਏਗੀ। ਫਿਲਮ ਦਾ ਨਿਰਦੇਸ਼ਨ ਬੈਰੀ ਲੇਵਿਨਸਨ ਕਰਨਗੇ। ਸ਼ੀਲਾ ਨੈੱਟਫਲਿਕਸ ਦੀ ਡੋਕੂਮੇਂਟਰੀ ਸੀਰੀਜ਼ ‘ਵਾਈਲਡ ਵਾਈਲਡ ਕੰਨਟਰੀ’ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਸੀ।

Priyanka Chopra news
ਫ਼ੋਟੋ

By

Published : Feb 21, 2020, 8:01 PM IST

ਵਸ਼ਿੰਗਟਨ: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਆਗਾਮੀ ਐਮਾਜ਼ਾਨ ਸਟੂਡੀਓ ਦੀ ਫ਼ਿਲਮ 'ਸ਼ੀਲਾ' 'ਚ 'ਮਾਂ ਆਨੰਦ ਸ਼ੀਲਾ' ਦਾ ਕਿਰਦਾਰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ ਨੂੰ ਬੈਰੀ ਲੇਵਿਨਸਨ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਹਾਲੀਵੁੱਡ ਰਿਪੋਰਟਾਂ ਮੁਤਾਬਕ ਪ੍ਰਿਯੰਕਾ 1984 'ਚ ਰਜਨੀਸ਼ ਬਾਯੋਟੇਰਰ ਅਟੈਕ ਦੀ ਪ੍ਰਾਥਮਿਕ ਦੋਸ਼ੀ 'ਮਾਂ ਆਨੰਦ ਸ਼ੀਲਾ' ਦਾ ਕਿਰਦਾਰ ਅਦਾ ਕਰੇਗੀ।

ਇਹ ਵੀ ਪੜ੍ਹੋ: ਦੁਬਈ ਅਤੇ ਯੂਏਈ 'ਚ ਬੈਨ ਹੋਈ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ'

ਸ਼ੀਲਾ ਨੈੱਟਫਲਿਕਸ ਦੀ ਡੋਕੂਮੇਂਟਰੀ ਸੀਰੀਜ਼ ‘ਵਾਈਲਡ ਵਾਈਲਡ ਕਨਟਰੀ’ ਤੋਂ ਬਾਅਦ ਸੁਰਖੀਆਂ ਵਿੱਚ ਆਈ। ਉਹ 1981-1985 ਤੱਕ ਭਗਵਾਨ ਸ੍ਰੀ ਰਜਨੀਸ਼ ਦੀ ਨਿੱਜੀ ਸੱਕਤਰ ਸੀ ਅਤੇ ਵਾਸਕੋ ਕਾਉਂਟੀ ਦੇ ਓਰੇਗਨ ਵਿੱਚ ਰਜਨੀਸ਼ਪੁਰਮ ਆਸ਼ਰਮ ਦਾ ਪ੍ਰਬੰਧਨ ਕਰਦੀ ਸੀ। ਬੈਰੀ ਲੇਵਿਨਸਨ ਦੀਆਂ ਬਾਲਟੀਮੋਰ ਲੇਵਿਨਸਨ, ਪ੍ਰਿਯੰਕਾ ਚੋਪੜਾ ਦੀ ਪਰਪਲ ਪੇਬਲ ਪਿਕਚਰ ਅਤੇ ਜੇਸਨ ਸੋਸਨੌਫ ਵੱਲੋਂ ਨਿਰਮਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਨਿਕ ਯਾਰਬੋਰ ਵੱਲੋਂ ਲਿਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਇਸ ਸਾਲ ਨੈੱਟਫਲਿਕਸ ਦੇ ਪ੍ਰੋਜੈਕਟ ‘ਦਿ ਵ੍ਹਾਈਟ ਟਾਈਗਰ’ ਵਿੱਚ ਨਜ਼ਰ ਆਵੇਗੀ। ਇਸ ਵਿੱਚ ਅਦਾਕਾਰਾ, ਰਾਜਕੁਮਾਰ ਰਾਓ ਦੇ ਨਾਲ ਮੁੱਖ ਭੂਮਿਕਾ ਨਿਭਾਵੇਗੀ।

ABOUT THE AUTHOR

...view details