ਨਵੀਂ ਦਿੱਲੀ : ਲੋਕਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਮਗਰੋਂ ਈਵੀਐਮ ਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋਏ ਹਨ। ਵੀਡੀਓ ਵਈਰਲ ਹੋਣ ਦੀ ਇਸ ਘਟਨਾ ਉੱਤੇ ਬਾਲੀਵੁੱਡ ਦੀ ਅਦਾਕਾਰਾ ਸਵਰਾ ਭਾਸਕਰ ਨੇ ਇੱਕ ਟਵੀਟ ਕੀਤਾ ਹੈ।
ਈਵੀਐਮ ਦੇ ਵੀਡੀਓ ਵਾਇਰਲ ਹੋਣ 'ਤੇ ਸਵਰਾ ਭਾਸਕਰ ਨੇ ਕੀਤੀ ਟਿੱਪਣੀ - EVM video
ਲੋਕਸਭਾ ਚੋਣਾਂ 2019 ਲਈ 7 ਗੇੜ ਵਿੱਚ ਵੋਟਿੰਗ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਸਾਰੀ ਸਿਆਸੀ ਪਾਰਟੀਆਂ ਵਿਚਾਲੇ ਈਵੀਐਮ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਈਵੀਐਮ ਦੇ ਕਈ ਵੀਡੀਓ ਵਾਇਰਲ ਹੋਣ 'ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਟਿੱਪਣੀ ਕੀਤੀ ਹੈ।
ਈਵੀਐਮ ਦੇ ਵੀਡੀਓ ਵਾਈਰਲ ਹੋਣ 'ਤੇ ਸਵਰਾ ਭਾਸਕਰ ਨੇ ਕੀਤੀ ਟਿੱਪਣੀ
ਸੋਸ਼ਲ ਮੀਡੀਆ ਉੱਤੇ ਸਵਰਾ ਭਾਸਕਰ ਨੇ ਟਵੀਟ ਰਾਹੀਂ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਈਵੀਐਮ ਨਾਲ ਸਬੰਧਤ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ- ਇਹ ਕੀ ਹੋ ਰਿਹਾ ਹੈ ?
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਲੋਕਸਭ ਚੋਣਾਂ ਲਈ ਬੇਗੁਸਰਾਏ ਵਿੱਚ ਕਨ੍ਹਈਆ ਕੁਮਾਰ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ 'ਆਪ' ਉਮੀਦਵਾਰਾਂ ਨੂੰ ਲਈ ਵੀ ਵੋਟ ਅਪੀਲ ਕੀਤੀ ਸੀ। ਸਵਰਾ ਭਾਸਕਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਸਰਗਰਮ ਰਹਿੰਦੀ ਹੈ। ਇਸ ਟਵੀਟ ਉੱਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਹੈ ਅਤੇ ਸਵਰਾ ਨੇ ਇਸ ਦਾ ਜਵਾਬ ਦਿੱਤਾ ਹੈ।
Last Updated : May 21, 2019, 2:40 PM IST