ਪੰਜਾਬ

punjab

ETV Bharat / sitara

ਦਿਲਜੀਤ ਨਾਲ ਅਗਲੀ ਫ਼ਿਲਮ 'ਚ ਨਜ਼ਰ ਆਵੇਗੀ ਬਾਲੀਵੁੱਡ ਦੀ ਫਿਟਨੈਸ ਕੁਈਨ - yami gautam

ਪਾਲੀਵੁੱਡ ਤੇ ਬਾਲੀਵੁੱਡ ਦਾ ਇੱਕ ਵਾਰ ਫਿਰ ਹੋਵੇਗਾ ਮੇਲ। ਦਿਲਜੀਤ ਤੇ ਯਾਮੀ ਗੌਤਮ ਨਾਲ ਫ਼ਿਲਮ ਕਰੇਗੀ ਬਾਲੀਵੁੱਡ ਦੀ ਫਿਟਨੈਸ ਕੁਈਨ ਸ਼ਿਲਪਾ ਸ਼ੈਟੀ ਕੁੰਦਰਾ।

ਫ਼ੋਟੇ

By

Published : Jul 18, 2019, 11:22 AM IST

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਖ਼ੂਬਸੂਰਤੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆਉਂਦੀ। ਵੱਧਦੀ ਉਮਰ ਨਾਲ ਸ਼ਿਲਪਾ ਦੀ ਖ਼ੂਬਸੁਰਤੀ ਵਿੱਚ ਹੋਰ ਵੀ ਨਿਖ਼ਾਰ ਆ ਰਿਹਾ ਹੈ। ਸ਼ਿਲਪਾ ਨੂੰ ਬਾਲੀਵੁੱਡ ਦੀ ਫਿਟਨੈੱਸ ਅਦਾਕਾਰਾ ਦਾ ਖ਼ਿਤਾਬ ਮਿਲਿਆ ਹੈ।

ਦੱਸਣਯੋਗ ਹੈ ਕਿ ਸ਼ਿਲਪਾ ਛੋਟੇ ਪਰਦੇ ਤੋਂ ਵੱਡੇ ਪਰਦੇ 'ਤੇ ਜਲਦ ਨਜ਼ਰ ਆਵੇਗੀ। ਪਿਛਲੇ ਕਈ ਸਮੇਂ ਤੋਂ ਖ਼ਬਰ ਆ ਰਹੀ ਹੈ ਕਿ ਸ਼ਿਲਪਾ ਦੀ ਫ਼ਿਲਮਾਂ ਵਿੱਚ ਵਾਪਸੀ ਹੋਣ ਵਾਲੀ ਹੈ। ਹਾਲ ਹੀ ਵਿੱਚ ਖ਼ਬਰ ਮਿਲੀ ਹੈ ਕਿ ਸ਼ਿਲਪਾ ਦੀ ਵਾਪਸੀ ਰਮੇਸ਼ ਤੈਰਾਨੀ ਦੀ ਫ਼ਿਲਮ ਵਿੱਚ ਹੋਵੇਗੀ। ਸ਼ਿਲਪਾ ਦੇ ਨਾਲ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਯਾਮੀ ਗੌਤਮ ਵੀ ਨਜ਼ਰ ਆਉਣਗੇ। ਸ਼ਿਲਪਾ ਇਸ ਫ਼ਿਲਮ ਵਿੱਚ ਸੈਕੰਡ ਲੀਡ ਰੋਲ ਵਿੱਚ ਨਜ਼ਰ ਆਵੇਗੀ। ਫ਼ਿਲਮ ਦਾ ਨਾਂਅ ਹਾਲੇ ਤੱਕ ਰੱਖਿਆ ਨਹੀਂ ਗਿਆ ਹੈ।

ABOUT THE AUTHOR

...view details