ਮੁੰਬਈ: ਫ਼ਿਲਮ 'ਛਪਾਕ' ਦੇ ਅਦਾਕਾਰ ਵਿਕਰਾਂਤ ਮੈਸੀ ਦਾ ਕਹਿਣਾ ਹੈ ਕਿ ਉਹ ਅਜਿਹੇ ਪ੍ਰੋਜੈਕਟਾਂ ਦਾ ਹਿੱਸਾ ਬਣਨਗੇ ਜਿਸ ਦੀ ਕਹਾਣੀ ਮਹੱਤਵਪੂਰਨ ਹੋਵੇਗੀ। ਵਿਕਰਾਂਤ ਦਾ ਮੰਨਣਾ ਹੈ ਕਿ ਸਿਨੇਮਾ ਸਮਾਜ ਨੂੰ ਅਕਾਰ ਦੇਣ ਵਿੱਚ ਸਹਾਈ ਹੁੰਦਾ ਹੈ। ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਵਿਕਰਾਂਤ ਨੇ ਕਿਹਾ ਕਿ ਕੋਈ ਵੀ ਫ਼ਿਲਮ ਜੁਰਮ ਦੀ ਖ਼ੂਬਸੂਰਤੀ ਨਹੀਂ ਵਿਖਾਉਂਦੀ ਖ਼ਾਸਕਰ ਔਰਤਾਂ ਨਾਲ ਸਬੰਧਤ ਜੁਰਮ ਦੀ ਤਾਂ ਬਿਲਕੁਲ ਵੀ ਨਹੀਂ। ਸਵਾਲ ਇਹ ਊਠਦਾ ਹੈ ਕਿ ਜੇਕਰ ਸਿਨੇਮਾ ਦਰਸ਼ਕਾਂ ਦੇ ਦਿਮਾਗ 'ਤੇ ਅਸਰ ਪਾਉਂਦਾ ਹੈ ਤਾਂ ਜ਼ੁਰਮ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਬਦਲਣ ਲਈ ਨਾਕਾਮ ਕਿਉਂ ਹੈ?
ਸਿਨੇਮਾ ਸਮਾਜ 'ਚ ਬਦਲਾਅ ਲੈਕੇ ਆ ਸਕਦਾ ਹੈ: ਵਿਕਰਾਂਤ ਮੈਸੀ
ਫ਼ਿਲਮ ਛਪਾਕ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਵਿਕਰਾਂਤ ਮੈਸੀ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਫ਼ਿਲਮਾਂ ਸਮਾਜ 'ਚ ਬਦਲਾਅ ਲੈ ਕੇ ਆਉਣ ਦਾ ਅਹਿਮ ਮਾਧਿਅਮ ਹਨ। ਸਿਨੇਮਾ ਸਮਾਜ ਨੂੰ ਆਕਾਰ ਦੇਣ 'ਚ ਸਹਾਈ ਹੈ।
ਫ਼ੋਟੋ
ਇਸ ਬਾਰੇ ਵਿਕਰਾਂਤ ਨੇ ਕਿਹਾ, "ਸਿਨੇਮਾ ਹਮੇਸ਼ਾ ਤੋਂ ਸਮਾਜ ਨੂੰ ਆਕਾਰ ਦੇਣ 'ਚ ਸਹਾਈ ਹੋਇਆ ਹੈ ਨਾ ਸਿਰਫ਼ ਭਾਰਤ 'ਚ ਬਲਕਿ ਦੁਨੀਆ ਭਰ ਵਿੱਚ, ਇੱਥੋਂ ਤੱਕ ਕੇ ਪੱਛਮੀ ਸਿਨੇਮਾ ਨੇ ਵੀ ਕ੍ਰਾਂਤੀ ਲੈਕੇ ਆਉਣ 'ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਵਿਕਰਾਂਤ ਆਪਣੇ ਕਰੀਅਰ 'ਚ ਕਾਫ਼ੀ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਕਰ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਛਪਾਕ' 'ਚ ਵਿਕਰਾਂਤ ਮੈਸੀ ਦੀ ਅਦਾਕਾਰੀ ਦੀ ਸ਼ਲਾਘਾ ਤਾਂ ਬਹੁਤ ਹੋਈ ਪਰ ਉਹ ਬਾਕਸ ਆਫ਼ਿਸ 'ਤੇ ਪਹਿਲੇ ਦਿਨ ਸਿਰਫ਼ 4 ਕਰੋੜ ਦਾ ਹੀ ਕਾਰੋਬਾਰ ਕਰ ਪਾਈ ਹੈ।