ਮੁੰਬਈ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੇ ਪ੍ਰਕੋਪ ਹੇਠਾਂ ਆਇਆ ਹੋਇਆ ਹੈ ਤੇ ਆਮ ਲੋਕਾਂ ਤੋਂ ਲੈ ਕੇ ਸੈਲੇਬ੍ਰਿਟੀ ਤੱਕ ਸਾਰੇ ਆਪਣੇ ਘਰਾਂ ਵਿੱਚ ਸਮਾਂ ਗੁਜ਼ਾਰ ਰਹੇ ਹਨ। ਇਸੇ ਦਰਮਿਆਨ ਅਦਾਕਾਰਾ ਚਿਤਰਾਂਗਦਾ ਸਿੰਘ ਇੱਕ ਲਘੂ ਫ਼ਿਲਮ ਦੀ ਸਕ੍ਰਿਪਟ ਲਿਖਣ ਵਿੱਚ ਰੁਝੀ ਹੋਈ ਹੈ।
ਅਦਾਕਾਰਾ ਦਾ ਕਹਿਣਾ ਹੈ,"ਮੈਂ ਹੁਣ ਇੱਕ ਲਘੂ ਫ਼ਿਲਮ ਦੀ ਸਕ੍ਰਿਪਟ ਲਿਖ ਰਹੀ ਹਾਂ, ਹਾਲੇ ਮੇਰੇ ਕੋਲ ਬਹੁਤ ਖ਼ਾਲੀ ਸਮਾਂ ਹੈ, ਲਿਹਾਜ਼ਾ ਮੈਂ ਜ਼ਲਦ ਹੀ ਇਸ ਨੂੰ ਪੂਰਾ ਕਰ ਲਵਾਂਗੀ।" ਚਿਤਰਾਂਗਦਾ ਸਿੰਘ ਅਦਾਕਾਰ ਅਭਿਸ਼ੇਕ ਬੱਚਨ ਨਾਲ ਫ਼ਿਲਮ 'ਬਾਬ ਬਿਸਵਾਸ' ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਹਥਿਆਰੇ ਬਾਬ ਬਿਸਵਾਸ ਦੀ ਪੁਰਾਣੀ ਕਹਾਣੀ ਨੂੰ ਦੱਸੇਗੀ।