ਪੰਜਾਬ

punjab

ETV Bharat / sitara

ਰਿਚਾ ਚੱਢਾ ਨੇ ਪਾਈਆਂ ਸਮਾਜ ਨੂੰ ਲਾਹਨਤਾਂ - ਰਿਚਾ ਚੱਢਾ

ਜਮਸ਼ੇਦਪੁਰ 'ਚ ਤਿੰਨ ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ 'ਤੇ ਰਿਚਾ ਚੱਡਾ ਨੇ ਦੁੱਖ ਪ੍ਰਗਟ ਕੀਤਾ ਹੈ। ਅਦਾਕਾਰਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸਵਾਲ ਕੀਤਾ ਹੈ ਕਿ ਇਸ ਹਾਦਸੇ ਦਾ ਮੁੱਖ ਦੋਸ਼ੀ ਰਿੰਕੂ ਸਾਹੂ ਜ਼ਮਾਨਤ 'ਤੇ ਬਾਹਰ ਕਿਉਂ ਹੈ ?

ਫ਼ੋਟੋ

By

Published : Aug 3, 2019, 8:26 PM IST

ਮੁੰਬਈ: ਝਾਰਖੰਡ ਦੇ ਜਮਸ਼ੇਦਪੁਰ 'ਚ ਤਿੰਨ ਸਾਲ ਦੀ ਬੱਚੀ ਦੇ ਨਾਲ ਬਲਤਕਾਰ ਅਤੇ ਉਸ ਤੋਂ ਬਾਅਦ ਹੋਈ ਹੱਤਿਆ ਦੀ ਖ਼ਬਰ ਤੋਂ ਬਾਅਦ ਅਦਾਕਾਰਾ ਰਿਚਾ ਚੱਢਾ ਨੇ ਦੁੱਖ ਪ੍ਰਗਟ ਕੀਤਾ ਹੈ। ਰਿਚਾ ਨੇ ਟਵਿੱਟਰ 'ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਰਿਚਾ ਨੇ ਟਵਿੱਟਰ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਰਿਚਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ, " ਇਸ ਹਾਦਸੇ ਦਾ ਮੁੱਖ ਦੋਸ਼ੀ ਰਿੰਕੂ ਸਾਹੂ ਜ਼ਮਾਨਤ 'ਤੇ ਬਾਹਰ ਕਿਉਂ ਹੈ ? "

ਇਸ ਤੋਂ ਇਲਾਵਾ ਰਿਚਾ ਨੇ ਕਿਹਾ, "ਜਮਸ਼ੇਦਪੁਰ 'ਚ ਰਿੰਕੂ ਸਾਹੂ ਨੇ ਆਪਣੇ ਦਰਿੰਦੇ ਦੋਸਤਾਂ ਦੀ ਮਦਦ ਨਾਲ ਤਿੰਨ ਸਾਲ ਦੀ ਬੱਚੀ ਦੇ ਨਾਲ ਪਹਿਲਾਂ ਜਿਨਸੀ ਸੋਸ਼ਨ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀ ਮਾਂ ਪੁਲਿਸ ਅਫ਼ਸਰ ਹੈ , ਜਿਸ ਤੋਂ ਬਾਅਦ ਉਹ ਜ਼ਮਾਨਤ 'ਤੇ ਰਿਹਾ ਹੋ ਗਿਆ ਹੈ। ਦੇਸ਼ ਦੇ ਲਈ ਇਹ ਬੜੀ ਸ਼ਰਮ ਵਾਲੀ ਗੱਲ ਹੈ। ਲਾਹਨਤ ਹੈ ਸਾਡੇ ਸਮਾਜ 'ਤੇ!"

ਜ਼ਿਕਰ-ਏ-ਖ਼ਾਸ ਹੈ ਕਿ ਇਹ ਘਟਨਾ ਟਾਟਾਨਗਰ ਦੇ ਰੇਲਵੇ ਸਟੇਸ਼ਨ ਪਲੈਟਫ਼ਾਰਮ ਦੀ ਹੈ। ਇੱਕ ਤਿੰਨ ਸਾਲ ਦੀ ਬੱਚੀ ਨੂੰ ਅਗਵਾਹ ਕਰਕੇ 24 ਜੁਲਾਈ ਨੂੰ ਰਿੰਕੂ ਸਾਹੂ ਅਤੇ ਉਸ ਦੇ ਦੋ ਦੋਸਤਾਂ ਨੇ ਮਿਲ ਕੇ ਬਲਾਤਕਾਰ ਕੀਤਾ ਫ਼ਿਰ ਉਸ ਬੱਚੀ ਦਾ ਗੱਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਸਿਰ ਧੜ ਤੋਂ ਵੱਖ ਕਰ ਦਿੱਤਾ।

ABOUT THE AUTHOR

...view details