ਨਵੀਂ ਦਿੱਲੀ: ਵਕੀਲ ਅਪਰਣਾ ਭੱਟ ਨੇ ਦਿੱਲੀ ਹਾਈ ਕੋਰਟ 'ਚ ਫ਼ਿਲਮ 'ਛਪਾਕ' ਦੇ ਨਿਰਮਾਤਾਵਾਂ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਵਿਰੁੱਧ ਕ੍ਰੈਡਿਟ ਨਾ ਦੇਣ ਲਈ ਮੁੜ ਤੋਂ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ ਵਿੱਚ ਫ਼ਿਲਮਮੇਕਰਸ ਅਤੇ ਅਦਾਕਾਰਾ 'ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ। ਵਕੀਲ ਅਪਰਣਾ ਨੇ ਮੰਗ ਕੀਤੀ ਹੈ ਕਿ ਫ਼ਿਲਮ 'ਛਪਾਕ' ਦੀ ਟੀਮ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
'ਛਪਾਕ' ਫ਼ਿਲਮਮੇਕਰਸ ਵਿਰੁੱਧ ਹਾਈ ਕੋਰਟ 'ਚ ਪਟੀਸ਼ਨ ਦਰਜ - ਫ਼ਿਲਮ ਛਪਾਕ
ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਛਪਾਕ' ਦੇ ਵਿਵਾਦਾਂ ਦੀ ਸੂਚੀ ਵਿੱਚ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਹੈ। ਫ਼ਿਲਮ ਨਿਰਮਾਤਾਵਾਂ ਨੂੰ ਕ੍ਰੈਡਿਟ ਨਾ ਦੇਣ ਦਾ ਦੋਸ਼ ਲਗਾਉਂਦਿਆਂ ਲਕਸ਼ਮੀ ਅਗਰਵਾਲ ਦੀ ਵਕੀਲ ਅਪਰਣਾ ਭੱਟ ਨੇ ਮੁੜ ਤੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਫ਼ੋਟੋ
ਦੱਸ ਦਈਏ ਕਿ ਭੱਟ ਨੇ ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ ਨੂੰ ਇਨਸਾਫ਼ ਦਵਾਉਣ ਲਈ ਲੰਮੀ ਲੜਾਈ ਲੜੀ। ਲਕਸ਼ਮੀ ਅਗਰਵਾਲ ਦੇ ਹੀ ਜੀਵਨ 'ਤੇ ਫ਼ਿਲਮ 'ਛਪਾਕ' ਆਧਾਰਿਤ ਹੈ। ਭੱਟ ਨੇ ਮੀਡੀਆ ਨੂੰ ਗੱਲਬਾਤ ਦੌਰਾਨ ਦੱਸਿਆ, "ਮੈਂ ਇਹ ਪਟੀਸ਼ਨ ਇਸ ਲਈ ਦਾਇਰ ਕੀਤੀ ਹੈ ਕਿਉਂਕਿ ਨਿਰਮਾਤਾਵਾਂ ਨੇ ਫ਼ਿਲਮ ਦੀ ਕਾਪੀ ਵਿਚ ਕ੍ਰੇਡਿਟ ਸ਼ਾਮਲ ਨਹੀਂ ਕੀਤਾ ਜੋ ਅੰਤਰਰਾਸ਼ਟਰੀ ਪੱਧਰ' 'ਤੇ ਦਿਖਾਈ ਗਈ ਹੈ।"
ਹਾਲਾਂਕਿ ਉਸਨੇ ਇਹ ਵੀ ਕਿਹਾ ਕਿ ਉਸਨੂੰ ਭਾਰਤ ਵਿੱਚ ਦਿਖਾਈ ਜਾ ਰਹੀ ਫ਼ਿਲਮ ਵਿੱਚ ਕ੍ਰੈਡਿਟ ਦਿੱਤਾ ਗਿਆ ਹੈ।