ਮੁੰਬਈ: ਮਸ਼ਹੂਰ ਲੇਖਕ ਜਾਵੇਦ ਅਖ਼ਤਰ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕੀ ਦੇ ਲਈ ਜਾਣੇ ਜਾਂਦੇ ਹਨ। ਉਹ ਅਕਸਰ ਸਮਾਜਿਕ ਮੁੱਦਿਆਂ 'ਤੇ ਖੁੱਲ ਕੇ ਆਪਣੀ ਰਾਏ ਦਿੰਦੇ ਹਨ। ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਨੂੰ ਲੈਕੇ ਚੰਗੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਜਾਵੇਦ ਅਖ਼ਤਰ ਨੇ ਇਸ ਫ਼ਿਲਮ ਨੂੰ ਲੈਕੇ ਆਪਣੀ ਰਾਏ ਟਵੀਟ ਕੀਤੀ ਹੈ।
ਜਾਵੇਦ ਅਖ਼ਤਰ ਨੇ ਦਿੱਤੀ ਫ਼ਿਲਮ 'ਛਪਾਕ' ਨੂੰ ਲੈ ਕੇ ਪ੍ਰਤੀਕਿਰਿਆ - bollywood news
ਜਾਵੇਦ ਅਖ਼ਤਰ ਨੂੰ ਲਗਦਾ ਹੈ ਕਿ ਛਪਾਕ ਇੱਕ ਅਜਿਹੀ ਫ਼ਿਲਮ ਹੈ ਜਿਸ 'ਚ ਮੇਘਨਾ ਗੁਲਜ਼ਾਰ ਨੇ ਦਿਲ ਤੋਂ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਤੁਹਾਨੂੰ ਮਹਿਸੂਸ, ਸੋਚਣ ਅਤੇ ਵਿਕਾਸ ਕਰਨ ਲਈ ਪ੍ਰੇਰਣਾ ਦਿੰਦੀ ਹੈ।
ਫ਼ੋਟੋ
ਉਨ੍ਹਾਂ ਨੇ ਲਿਖਿਆ, "ਛਪਾਕ ਅਜਿਹੀ ਫ਼ਿਲਮ ਹੈ ਜਿਸ ਨੂੰ ਮੇਘਨਾ ਗੁਲਜ਼ਾਰ ਨੇ ਬੜੇ ਦਿਲ ਨਾਲ ਬਣਾਇਆ ਹੈ। ਕਲਾ ਮਨੋਰੰਜਨ ਲਈ ਹੈ ਪਰ ਇਹ ਸਰਕਸ ਤੋਂ ਵੱਖ ਹੈ। ਚੰਗੀ ਕਲਾ ਤੁਹਾਨੂੰ ਮਹਿਸੂਸ, ਸੋਚਣ, ਵਿਕਾਸ ਕਰਨ ਲਈ ਪ੍ਰੇਰਦੀ ਹੈ। ਛਪਾਕ ਕੁਝ ਇਸ ਤਰ੍ਹਾਂ ਦਾ ਕੰਮ ਹੀ ਕਰਦੀ ਹੈ।"
ਫ਼ਿਲਮ 'ਛਪਾਕ' ਨੇ ਬਾਕਸ ਆਫਿਸ 'ਤੇ ਤਿੰਨ ਦਿਨਾਂ ਵਿਚ 19.02 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਇਹ ਫ਼ਿਲਮ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ।