ਮੁੰਬਈ: 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਛਪਾਕ' ਨੇ ਐਤਵਾਰ ਨੂੰ 7.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਦੱਸਿਆ ਕਿ ਫ਼ਿਲਮ 'ਛਪਾਕ' ਨੇ ਪਹਿਲੇ ਦਿਨ 4.77 ਕਰੋੜ, ਦੂਜੇ ਦਿਨ 6.90 ਕਰੋੜ ਅਤੇ ਐਤਵਾਰ ਨੂੰ 7.35 ਕਰੋੜ ਕਮਾ ਲਏ ਹਨ। ਫ਼ਿਲਮ ਨੇ ਹੁਣ ਤੱਕ 19.02 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਨੂੰ ਲੈਕੇ ਦੀਪਿਕਾ ਦੀ ਸ਼ਲਾਘਾ ਹੋ ਰਹੀ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫ਼ਿਲਮ ਛੱਤੀਸਗੜ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਟੈਕਸ ਫ਼੍ਰੀ ਕਰ ਦਿੱਤੀ ਗਈ ਸੀ।
ਫ਼ਿਲਮ 'ਛਪਾਕ' ਨੇ ਕੀਤਾ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ
ਫ਼ਿਲਮ 'ਛਪਾਕ' ਨੇ ਐਤਵਾਰ ਨੂੰ 7.35 ਕਰੋੜ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਤਾਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੇ ਹੁਣ ਤੱਕ ਕਿੰਨੀ ਕਮਾਈ ਕਰ ਲਈ ਹੈ। ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
ਇਸ ਫ਼ਿਲਮ 'ਤੇ ਆਪਣੀ ਪ੍ਰਤੀਕਿਰੀਆ ਦਿੰਦੇ ਹੋਏ ਤੇਜ਼ਾਬੀ ਹਮਲਾ ਪੀੜਤ ਕੁੰਤੀ ਸੋਨੀ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਪੀੜਤਾਂ ਨੂੰ ਆਪਣੀ ਜ਼ਿੰਦਗੀ ਮੁੜ ਤੋਂ ਜਿਉਣ ਲਈ ਪ੍ਰੇਰਣਾ ਦਿੰਦੀਆਂ ਹਨ। ਉਸਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਫ਼ਿਲਮਾਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇੱਕ ਇੰਟਰਵਿਊ 'ਚ ਸੋਨੀ ਨੇ ਕਿਹਾ, "ਲੋਕ ਬਿਣਾਂ ਫ਼ਿਲਮ ਵੇਖਿਆ ਹੀ ਇਸ 'ਤੇ ਰਾਏ ਪੇਸ਼ ਕਰ ਰਹੇ ਹਨ। ਉਹ ਤੇਜ਼ਾਬੀ ਹਮਲਾ ਪੀੜਤ ਦੇ ਦਰਦ ਨੂੰ ਨਹੀਂ ਸਮਝਦੇ। ਫ਼ਿਲਮ ਉਨ੍ਹਾਂ ਧੀਆਂ ਨੂੰ ਹੌਂਸਲਾ ਦੇਵੇਗੀ ਜੋ ਇਸ ਦਰਦ ਤੋਂ ਜੂਝ ਰਹੀਆਂ ਹਨ।"
ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' ਦੀ ਰਿਲੀਜ਼ ਤੋਂ ਬਾਅਦ ਉੱਤਰਾਖੰਡ ਸਰਕਾਰ ਨੇ ਸੂਬੇ ਵਿੱਚ ਤੇਜ਼ਾਬੀ ਹਮਲਾ ਪੀੜਤਾਂ ਲਈ ਪੈਨਸ਼ਨ ਦਾ ਐਲਾਨ ਕੀਤਾ ਹੈ।