ਪੰਜਾਬ

punjab

ETV Bharat / sitara

ਚਾਰਲੀ ਚੈਪਲਿਨ ਉੱਤੇ ਬਣਨ ਜਾ ਰਹੀ ਹੈ ਡਾਕੂਮੈਂਟਰੀ

ਚਾਰਲੀ ਚੈਪਲਿਨ ਦੀ ਪੋਤੀ ਕਾਰਮੇਨ ਲੇਂਜੇਂਡਰੀ ਕਾਮੇਡੀਅਨ ਛੇਤੀ ਹੀ ਚਾਰਲੀ ਚੈਪਲਿਨ 'ਤੇ ਡਾਕੂਮੈਂਟਰੀ ਬਣਾਉਣ ਜਾ ਰਹੀ ਹੈ। ਇਹ ਡਾਕੂਮੈਂਟਰੀ ਚੈਪਲਿਨ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਅਤੇ ਤੱਥਾਂ ਨੂੰ ਵਿਖਾਵੇਗੀ।

By

Published : Sep 23, 2019, 11:18 PM IST

ਫ਼ੋਟੋ

ਮੁੰਬਈ: ਚਾਰਲੀ ਚੈਪਲਿਨ ਦੀ ਪੋਤੀ ਕਾਰਮੇਨ ਲੇਂਜੇਂਡਰੀ ਕਾਮੇਡੀਅਨ ਦੇ ਜੀਵਨ 'ਤੇ ਆਧਾਰਿਤ ਨਾਟਕੀ ਡਾਕੂਮੈਂਟਰੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾਕੂਮੈਂਟਰੀ ਦਾ ਟਾਇਟਲ 'ਚਾਰਲੀ ਚੈਪਲੀਨ- ਏ ਮੈਨ ਆਫ਼ ਦੀ ਵਰਲਡ' ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਿਕ ਆਉਣ ਵਾਲੀ ਫ਼ਿਲਮ ਆਈਕੋਨਿਕ ਕੈਰੇਕਟਰ 'ਦਿ ਟ੍ਰੈਂਪ' ਦੇ ਨਿਰਮਾਤਾ ਚਾਰਲੀ ਚੈਪਲਿਨ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਅਤੇ ਤੱਥਾਂ ਨੂੰ ਵਿਖਾਵੇਗੀ।

ਇਸ ਤੋਂ ਇਲਾਵਾ ਕਾਰਮੇਨ ਅਮਾਈਆ ਰੀਮੇਰੇਜ ਦੇ ਨਾਲ ਡਾਕੂਮੈਂਟਰੀ ਦਾ ਸਕ੍ਰੀਨਪਲੇ ਵੀ ਲਿਖ ਰਹੀ ਹੈ। ਡਾਕੂਮੈਂਟਰੀ ਦੇ ਨਿਰਮਾਤਾ ਸਟੈਨੀ ਕਾਪੇਟ, ਡਾਲਰਸ ਚੈਪਲਿਨ ਅਤੇ ਅਸ਼ੀਮ ਬਾਲਾ ਹੋਣਗੇ। ਮਾਰਟਿਨਸ ਪ੍ਰੋਜੈਕਟ 'ਚ ਬਤੌਰ ਪ੍ਰੋਡਿਊਸਰ ਵੀ ਸ਼ਾਮਿਲ ਹਨ। ਡਾਕੂਮੈਂਟਰੀ ਦੀ ਸ਼ੂਟਿੰਗ 2020 ਦੇ ਪਹਿਲੇ ਮਹੀਨਿਆਂ 'ਚ ਸ਼ੁਰੂ ਹੋਣ ਦੀ ਉਮੀਦ ਹੈ। ਫ਼ਿਲਮਮੇਕਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ, "ਸਾਈਲੇਂਟਡ ਫ਼ਿਲਮ ਮਾਸਟਰ ਦੇ ਲਈ ਦਰਸ਼ਕਾਂ ਦੇ ਪਿਆਰ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਉਪਰ ਡਾਕੂਮੈਂਟਰੀ ਬਣਾਉਣ ਦਾ ਖ਼ਿਆਲ ਆਇਆ।"

ABOUT THE AUTHOR

...view details