ਮੁੰਬਈ: ਅਕਸ਼ੈ ਕੁਮਾਰ ਨੇ ਆਪਣੇ ਆਉਣ ਵਾਲੀ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸਦਈਏ ਕਿ ਉਨ੍ਹਾਂ ਦੀ ਅਗਲੀ ਫ਼ਿਲਮ 'ਬੇਲ ਬੌਟਮ' ਹੋਵੇਗੀ। ਇਸ ਫ਼ਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋ ਚੁੱਕਾ ਹੈ।
ਆਪਣੇ ਫ਼ਿਲਮ ਦੇ ਪਹਿਲੇ ਲੁੱਕ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, "ਤਿਆਰ ਰਹੋ 80 ਦੇ ਦਸ਼ਕ 'ਚ ਦੁਬਾਰਾ ਜਾਣ ਨੂੰ, ਫ਼ਿਲਮ 22 ਜਨਵਰੀ 2021 ਦੇ ਵਿੱਚ ਰਿਲੀਜ਼ ਹੋਵੇਗੀ।"
ਹੋਰ ਪੜ੍ਹੋ:ਕਪਿਲ ਸ਼ਰਮਾ ਹੋਏ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ
ਰਣਜੀਤ ਤਿਵਾੜੀ ਵੱਲੋਂ ਨਿਰਦੇਸ਼ਤ ਫ਼ਿਲਮ 'ਬੇਲ ਬੌਟਮ' 22 ਜਨਵਰੀ, 2021 ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ।
ਵਰਣਨਯੋਗ ਹੈ ਕਿ ਅਕਸ਼ੈ ਕੁਮਾਰ ਦੀ ਫ਼ਿਲਮ 'ਬੱਚਨ ਪਾਂਡੇ' ਫ਼ਿਲਮ ਬੇਲ ਬੌਟਮ ਤੋਂ ਇੱਕ ਮਹੀਨਾ ਬਾਅਦ ਰਿਲੀਜ਼ ਹੋਵੇਗੀ। ਪਹਿਲਾ ਇਹ ਫ਼ਿਲਮ ਕ੍ਰਿਸਮਸ 2020 'ਤੇ ਰਿਲੀਜ਼ ਹੋਣ ਵਾਲੀ ਸੀ।