ਮੁੰਬਈ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਿਨੇਮਾ ਅਤੇ ਖੇਡ ਜਗਤ ਦੀਆਂ ਕਈ ਹਸਤੀਆਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਕਾਮੇਡੀ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਕਪਿਲ ਸ਼ਰਮਾ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ ਹੋਏ।
ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਕਪਿਲ ਸ਼ਰਮਾ ਨੇ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਬਾਲੀਵੁੱਡ ਅਤੇ ਖੇਡ ਜਗਤ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਦਿੱਤੀ।
1.ਅਮਿਤਾਭ ਬੱਚਨ : ਬਾਲੀਵੁੱਡ ਦੇ ਸ਼ਹਨਸ਼ਾਹ ਅਮਿਤਾਭ ਬੱਚਨ ਨੇ ਕਿਹਾ, " ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਮੁਬਾਰਕਾਂ।"
2.ਆਮਿਰ ਖ਼ਾਨ: ਮਿਸਟਰ ਪ੍ਰਫ਼ਕੈਸ਼ਨਿਸਟ ਦੇ ਨਾਂਅ ਨਾਲ ਜਾਣੇ ਜਾਂਦੇ ਆਮਿਰ ਖ਼ਾਨ ਨੇ ਬਹੁਤ ਹੀ ਦਿਲਚਸਪ ਟਵੀਟ ਕੀਤਾ। ਦਰਅਸਲ ਉਨ੍ਹਾਂ ਨੇ ਟਵੀਟ 'ਚ ਪੰਜਾਬੀ 'ਚ ਮੁਬਾਰਕਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, "ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ।"
3.ਅਕਸ਼ੈ ਕੁਮਾਰ : ਅਕਸ਼ੈ ਕੁਮਾਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਉਨ੍ਹਾਂ ਸਿਰ ਢੱਕ ਕੇ ਪੰਜਾਬੀ ਦੇ ਵਿੱਚ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ।
4. ਕਾਰਤਿਕ ਆਰਯਿਨ: ਫ਼ਿਲਮ ਸੋਨੂੰ ਕੇ ਟੀਟੂ ਕੀ ਸਵੀਟੀ ਦੇ ਅਦਾਕਾਰ ਕਾਰਤਿਕ ਆਰਯਿਨ ਨੇ ਇੰਸਟਾਗ੍ਰਾਮ 'ਤੇ ਆਪਣੀ ਦਰਬਾਰ ਸਾਹਿਬ ਦੀ ਫ਼ੋਟੋ ਅਪੱਲੋਡ ਕਰਕੇ ਸਭ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ।