ਮੁੰਬਈ: ਅਮਿਤਾਬ ਬੱਚਨ, ਸੰਜੇ ਦੱਤ, ਮਹੇਸ਼ ਬਾਬੂ, ਸੁਧੀਰ ਬਾਬੂ ਅਤੇ ਯਾਮੀ ਗੌਤਮ ਜਿਹੀਆਂ ਕਈ ਹਸਤੀਆਂ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਕੇ ਮਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਅਮਿਤਾਬ ਬੱਚਨ ਨੇ ਕਿਹਾ, ਹਰ ਦਿਨ ਮਾਂ ਦਿਹਾੜਾ ਹੁੰਦਾ ਹੈ, ਵਿਸ਼ਵ ਦੀਆਂ ਸਭ ਤੋਂ ਖ਼ੂਬਸੂਰਤ ਮਾਵਾਂ ਨੂੰ ਵਧਾਈਆਂ, ਮੇਰੀ ਅੰਮਾ ਜੀ
ਉਨ੍ਹਾਂ ਕਿਹਾ, ਯਾਦ ਹੈ. ਜਦੋਂ ਤੁਸੀਂ ਸਿਹਤਮੰਦ ਨਹੀਂ ਸੀ ਅਤੇ ਉਸ ਨੇ ਤੁਹਾਨੂੰ ਸਿਹਤਮੰਦ ਕਰਨ ਲਈ ਦੇਖਭਾਲ ਕੀਤੀ?
ਸਲਮਾਨ ਖ਼ਾਨ ਨੇ ਆਪਣੇ ਗਾਣੇ ਤੇਰੇ ਬਿਨਾਂ ਦੀ ਟੀਜ਼ਰ ਸਾਂਝਾ ਕਰਦਿਆਂ ਲਿਖਿਆ, ਤੇਰੇ ਬਿਨਾ... ਸਾਰੀਆਂ ਮਾਵਾਂ ਨੂੰ ਮਾਂ ਦਿਹਾੜੇ ਦੀਆਂ ਵਧਾਈਆਂ।
ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਅਚੇ ਡੇਨਿਸ ਨੂੰ ਟੈਗ ਕਰਦਿਆਂ ਲਿਖਿਆ, ਦੁਨੀਆ ਭਰ ਦੀ ਸਾਰੀਆਂ ਮਾਵਾਂ ਨੂੰ ਮਾਂ ਦਿਹਾੜੇ ਦੀਆਂ ਵਧਾਈਆਂ, ਅੱਜ, ਅਸੀਂ ਆਪਣੇ ਹੋਣ ਦਾ ਜਸ਼ਨ ਮਨਾਉਂਦੇ ਹਾਂ, ਮਾਂ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ।
ਕਰਨ ਜੌਹਰ ਨੇ ਕਿਹਾ, ਕਿਵੇਂ ਇੱਕ ਮਾਂ ਬਣਿਆ ਜਾਂਦਾ ਹੈ, ਮੈਨੂੰ ਇਹ ਸਿਖਾਉਣ ਲਈ ਤੁਹਾਡਾ ਧੰਨਵਾਦ, ਮੈਂ ਤੁਹਾਡੇ ਨਾਲ਼ ਬਹੁਤ ਪਿਆਰ ਕਰਦਾ ਹਾਂ।
ਪੰਜਾਬੀ ਰੈਪਰ ਹਨੀ ਸਿੰਘ ਨੇ ਕਿਹਾ, ਮੇਰੀ ਮਾਂ, ਮੇਰੀ ਦੁਨੀਆ, ਸਾਰੀਆਂ ਮਾਵਾਂ ਨੂੰ ਮਾ ਦਿਹਾੜੇ ਦੀਆਂ ਵਧਾਈਆਂ।
ਅਨੁਪਮ ਖੇਰ ਨੇ ਲਿਖਿਆ, ਅਜਿਹਾ ਕੋਈ ਸ਼ਬਦ ਕਹੋ, ਜੋ ਮਾਂ ਤੋਂ ਛੋਟਾ ਹੋ ਅਤੇ ਕੋਈ ਅਜਿਹਾ ਜੋ ਮਾਂ ਤੋਂ ਵੱਡਾ ਹੋਵੇ।