ਮੁੰਬਈ: ਜ਼ੀ5 ਦੀ ਥ੍ਰਿਲਰ ਵੈੱਬ ਸੀਰੀਜ਼ ' ਦ ਕਸੀਨੋ' ਰਿਲੀਜ਼ ਹੋ ਗਈ ਹੈ ਤੇ ਹਰ ਪਾਸੀਓ ਇਸ ਨੂੰ ਚੰਗਾ ਰਿਸਪੌਂਸ ਮਿਲ ਰਿਹਾ ਹੈ। ਇਹ ਸੀਰੀਜ਼ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਦਰਸ਼ਕਾਂ ਤੋਂ ਇਲਾਵਾ ਟੈਲੀਵਿਜ਼ਨ ਤੇ ਬਾਲੀਵੁੱਡ ਕਾਲਾਕਾਰਾਂ ਨੂੰ ਵੀ ਇਹ ਸੀਰੀਜ਼ ਖ਼ੂਬ ਪਸੰਦ ਆ ਰਹੀ ਹੈ, ਜੋ ਹਾਲ ਹੀ ਵਿੱਚ ਟਵਿੱਟਰ 'ਤੇ ਇਸ ਸ਼ੋਅ ਦੀ ਪ੍ਰਸੰਸਾ ਕਰਦੇ ਹੋਏ ਨਜ਼ਰ ਆਏ ਹਨ।
ਸੁਨੀਲ ਸ਼ੈੱਟੀ ਨੇ ਸੁਧਾਂਸ਼ੂ ਪਾਂਡੇ ਲਈ ਟਵੀਟ ਕਰਦਿਆਂ ਲਿਖਿਆ, "ਆਲ ਦ ਬੈਸਟ...ਚੰਗੇ ਦਿਖ ਰਹੇ ਹੋ।"
ਨੀਲ ਨੀਤਿਨ ਮੁਕੇਸ਼ ਨੇ ਸੁਧਾਂਸ਼ੂ ਪਾਂਡੇ ਲਈ ਲਿਖਿਆ, "ਮੇਰੇ ਪਿਆਰੇ ਭਰਾ ਨੂੰ ਉਨ੍ਹਾਂ ਦੇ ਨਵੇਂ ਸ਼ੋਅ ਨੂੰ ਲਾਂਚ ਕਰਨ ਲਈ ਆਲ ਦ ਬੈਸਟ! ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਸਿਰ 'ਤੇ ਕਿਨ੍ਹੇ ਸਫ਼ੈਦ ਵਾਲ ਹਨ, ਤੁਸੀਂ ਕਦੇ ਵੀ ਬੁਢੇ ਨਹੀਂ ਦਿਖਦੇ ਹੋ। ਹਮੇਸ਼ਾ ਹੀ ਇਸੇ ਤਰ੍ਹਾਂ ਚੰਗੇ ਦਿਖਦੇ ਰਹੋ।"
ਭਾਰਤੀ ਸਿੰਘ ਤੇ ਗੀਤਾ ਕਪੂਰ ਨੇ ਵੀ ਸਾਰਿਆਂ ਨੂੰ 12 ਜੂਨ ਨੂੰ ਪ੍ਰਸਾਰਿਤ ਹੋਈ ਸੀਰੀਜ਼ ਨੂੰ ਦੇਖਣ ਦੀ ਅਪੀਲ ਕੀਤੀ ਹੈ।
ਇਸ ਸ਼ੋਅ ਵਿੱਚ ਕਰਨਵੀਰ ਬੋਹਰਾ, ਸੁਧਾਂਸ਼ੂ ਪਾਂਡੇ ਤੇ ਮੰਦਨਾ ਕਰੀਮੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਸ ਨੂੰ ਹਾਰਦਿਕ ਗਜਰ ਵੱਲੋਂ ਪ੍ਰੋਡਿਊਸ ਤੇ ਡਾਇਰੈਕਟ ਕੀਤਾ ਗਿਆ ਹੈ।