ਮੁੰਬਈ—ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ (Raj Kundra) ਖਿਲਾਫ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ( Bandra Police Station) 'ਚ ਧੋਖਾਧੜੀ ਦਾ ਮਾਮਲਾ (Fraud Case) ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਨਿਤਿਨ ਬਰਾਈ (Nitin Barai) ਨਾਮਕ ਸ਼ਿਕਾਇਤਕਰਤਾ ਨੇ ਬਾਂਦਰਾ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਜੁਲਾਈ 2014 ਤੋਂ ਹੁਣ ਤੱਕ ਮੈਸਰਜ਼ ਐਸਐਫਐਲ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਸ਼ਿਲਪਾ ਸ਼ੈਟੀ, ਰਾਜ ਕੁੰਦਰਾ, ਕਾਸ਼ਿਫ ਖਾਨ, ਦਰਸ਼ਿਤ ਸ਼ਾਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਧੋਖਾਧੜੀ ਕੀਤੀ ਹੈ।
ਨਿਤਿਨ ਬਰਾਈ (Nitin Barai) ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਆਪਣੀ ਕੰਪਨੀ ਦੀ ਫਰੈਂਚਾਇਜ਼ੀ ( Company franchise) ਲੈ ਕੇ ਪੁਣੇ ਦੇ ਇਲਾਕੇ 'ਚ ਸਪਾ ਅਤੇ ਜਿਮ ਖੋਲ੍ਹਦਾ ਹੈ ਤਾਂ ਇਸ ਦਾ ਕਾਫੀ ਫਾਇਦਾ ਹੋਵੇਗਾ। ਇਸ ਤੋਂ ਬਾਅਦ ਨਿਤਿਨ ਨੂੰ 1 ਕਰੋੜ 59 ਲੱਖ 27 ਹਜ਼ਾਰ ਰੁਪਏ ਦਾ ਨਿਵੇਸ਼ ਕਰਵਾਇਆ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਨਿਤਿਨ ਦੇ ਪੈਸੇ ਆਪਣੇ ਫਾਇਦੇ ਲਈ ਵਰਤੇ ਅਤੇ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਧਮਕੀ ਦਿੱਤੀ ਗਈ।
ਇਹ ਵੀ ਪੜ੍ਹੋ :ਸੋਨੂੰ ਸੂਦ ਦੀ ਭੈਣ ਲੜੇਗੀ ਪੰਜਾਬ ’ਚ ਚੋਣਾਂ, ਸੋਨੂੰ ਸੂਦ ਨੇ ਕੀਤਾ ਐਲਾਨ