ਚੰਡੀਗੜ੍ਹ: ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਸ਼ਾਹਰੁਖ ਆਪਣਾ ਸਾਰਾ ਕੰਮ ਛੱਡ ਕੇ ਆਪਣੇ ਬੇਟੇ ਦੀ ਰਿਹਾਈ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ, ਸ਼ਾਹਰੁਖ ਵਲੋਂ ਵਿਦਿਅਕ ਕੰਪਨੀ ਬਾਇਜੂ (BYJU) ਲਈ ਕੀਤੇ ਗਏ ਸਾਰੇ ਇਸ਼ਤਿਹਾਰਾਂ 'ਤੇ ਕੰਪਨੀ ਨੇ ਫਿਲਹਾਲ ਪਾਬੰਦੀ ਲਗਾ ਦਿੱਤੀ ਹੈ। ਸ਼ਾਹਰੁਖ 2017 ਤੋਂ ਬਾਇਜੂ ਦੇ ਬ੍ਰਾਂਡ ਅੰਬੈਸਡਰ ਹਨ।
ਇਕੋਨਾਮਿਕਸ ਟਾਈਮਜ਼ ਨਾਲ ਗੱਲ ਕਰਦਿਆਂ ਇੱਕ ਮਾਹਰ ਨੇ ਕਿਹਾ, ਸ਼ਾਹਰੁਖ ਦੇ ਨਾਲ ਕੰਪਨੀ ਦੁਆਰਾ ਕੀਤੇ ਗਏ ਸਾਰੇ ਇਸ਼ਤਿਹਾਰ ਰੋਕ ਦਿੱਤੇ ਗਏ ਹਨ, ਕਿਉਂਕਿ ਇਸ ਦਾ ਕਾਰਨ ਉਨ੍ਹਾਂ ਦੇ ਬੇਟੇ ਦਾ ਡਰੱਗ ਦੇ ਮਾਮਲੇ ਵਿੱਚ ਫਸਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਕਰੂਜ਼ ਡਰੱਗ ਮਾਮਲਾ: NCB ਨੇ ਮਸ਼ਹੂਰ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਮਾਰਿਆ ਛਾਪਾ
ਸ਼ਾਹਰੁਖ ਦੇ ਲਈ ਸਭ ਤੋਂ ਵੱਡੀ ਡੀਲਜ਼ ਵਿਚੋਂ ਇੱਕ ਬਾਇਜੂ ਦ ਡੀਲ ਵੀ ਹੈ। ਇਸਦੇ ਨਾਲ ਹੀ, ਸ਼ਾਹਰੁਖ ਨੇ ਆਈ.ਸੀ.ਆਈ.ਸੀ.ਆਈ ਬੈਂਕ, ਰਿਲਾਇੰਸ ਜਿਓ, ਹੁੰਡਈ, ਐਲਜੀ ਅਤੇ ਦੁਬਈ ਟੂਰਿਜ਼ਮ ਦੇ ਇਸ਼ਤਿਹਾਰ ਕੀਤੇ ਹਨ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਗਰੋਸਰੀ ਨਾਲ ਜੁੜੀ ਕੰਪਨੀ ਬਿਗ ਬਾਸਕੇਟ ਨਾਲ ਵੀ ਜੁੜੇ ਹੋਏ ਹਨ। ਟਾਟਾ ਸਮੂਹ ਦੇ ਇਕ ਅਧਿਕਾਰੀ ਨੇ ਇਸ 'ਤੇ ਕਿਹਾ ਹੈ ਕਿ ਕੰਪਨੀ ਇਸ 'ਤੇ ਫਿਲਹਾਲ ਕੁਝ ਵੀ ਬੋਲਣ 'ਚ ਸਹਿਜ ਨਹੀਂ ਹੈ।