ਬਲਗੇਰਿਆ: ਸਮੀਲਿਆਨਾ ਜ਼ੇਹਰੀਵਾ ਉਹ ਗਾਇਕਾ ਹੈ ਜਿਸ ਦੀ ਅਵਾਜ਼ ਹੀ ਉਸ ਦੀ ਪਹਿਚਾਣ ਹੈ। ਆਪਣੀ ਅਵਾਜ਼ ਦੇ ਸਦਕਾ ਹੀ ਇਸ ਗਾਇਕਾ ਨੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਬੁਲਗੇਰੀਅਨ ਸਿੰਗਰ ਨੇ ਮੋਸਟ ਪਾਵਰਫ਼ੁਲ ਵੌਇਸ ਔਨ ਪਲੈਨੇਟ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ।
ਸਮੀਲਿਆਨਾ ਜ਼ੇਹਰੀਵਾ ਬਣੀ ਮੋਸਟ ਪਾਵਰਫ਼ੁਲ ਵੌਇਸ ਔਨ ਪਲੈਨੇਟ - ਮੋਸਟ ਪਾਵਰਫ਼ੁਲ ਵੌਇਸ ਔਨ ਪਲੈਨੇਟ
ਬਲਗੇਰੀਅਨ ਸਿੰਗਰ ਸਮੀਲਿਆਨਾ ਜ਼ੇਹਰੀਵਾ ਨੇ 113.8 ਡੈਸੀਬਲ 'ਤੇ ਗਾ ਕੇ ਗਿਨੀਜ਼ ਵਰਲਡ ਬੁੱਕ 'ਚ ਮੋਸਟ ਪਾਵਰਫ਼ੁਲ ਵੌਇਸ ਔਨ ਪਲੈਨੇਟ ਦਾ ਟਾਇਟਲ ਆਪਣੇ ਨਾਂਅ ਕਰ ਲਿਆ ਹੈ। ਇਹ ਖ਼ਿਤਾਬ ਸਮੀਲਿਆਨਾ ਨੂੰ ਪਿਛਲੇ ਮਹੀਨੇ ਮਿਲੀਆ।
ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇਸ ਗਾਇਕਾ ਨੇ ਕਿਹਾ ਕਿ ਜਦੋਂ ਉਸ ਨੂੰ ਇਹ ਖ਼ਿਤਾਬ ਮਿਲਿਆ ਤਾਂ ਉਸ ਦੀਆਂ ਅੱਖਾਂ 'ਚ ਅੱਥਰੂ ਸਨ। ਦੱਸਣਯੋਗ ਹੈ ਕਿ ਇਹ ਖ਼ਿਤਾਬ ਸਮੀਲਿਆਨਾ ਨੂੰ ਪਿਛਲੇ ਮਹੀਨੇ ਮਿਲਿਆ।
ਸਮੀਲਿਆਨਾ ਨੇ ਕਿਹਾ ਕਿ ਪਿਛਲੇ ਮਹੀਨੇ ਇੱਕ ਸ਼ੋਅ ਦੌਰਾਨ ਜਦੋਂ ਉਸ ਨੇ ਆਵਾਜ਼ ਮੌਨਿਟਰ ਯੰਤਰ 'ਤੇ ਵੇਖਿਆ ਕਿ ਉਸ ਦੀ ਅਵਾਜ਼ ਦਾ ਲੈਵਲ 113.8 ਡੈਸੀਬਲ ਕਰਾਸ ਕਰ ਗਿਆ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਕਾਬਿਲ-ਏ-ਗੌਰ ਹੈ ਕਿ ਜ਼ੇਹਰੀਵਾ ਨੇ ਆਪਣੀ ਗਾਇਕੀ ਦੀ ਤਾਲੀਮ ਨੈਸ਼ਨਲ ਸਕੂਲ ਔਂਫ਼ ਫ਼ੌਕਲੋਰ ਤੋਂ ਕੀਤੀ। ਇਸ ਤਾਲੀਮ ਸਦਕਾ ਹੀ ਸਮੀਲਿਆਨਾ ਆਖਦੀ ਹੈ ਕਿ ਉਸ ਨੂੰ ਗਾਇਕੀ 'ਚ ਇਹ ਮੁਕਾਮ ਮਿਲਿਆ ਹੈ। ਇਸ ਤੋਂ ਪਹਿਲਾਂ ਗਾਇਕੀ ਦੇ ਵਿੱਚ ਅਜਿਹਾ ਕੋਈ ਵੀ ਰਿਕਾਰਡ ਨਹੀਂ ਬਣਿਆ ਹੈ।